Home Sports 5 ਮਾਰਚ ਨੂੰ ਖੇਡ ਸਟੇਡੀਅਮ ਜੈਤੋ ਵਿੱਚ ਹੋਵੇਗੀ ਪੰਜਾਬ ਵੈਟਰਨ ਐਥਲੈਟਿਕਸ ਮੀਟ

5 ਮਾਰਚ ਨੂੰ ਖੇਡ ਸਟੇਡੀਅਮ ਜੈਤੋ ਵਿੱਚ ਹੋਵੇਗੀ ਪੰਜਾਬ ਵੈਟਰਨ ਐਥਲੈਟਿਕਸ ਮੀਟ

48
0


ਜੈਤੋ,(ਰੋਹਿਤ ਗੋਇਲ – ਮੋਹਿਤ ਜੈਨ) : ਗੰਗਸਰ ਸਪੋਰਟਸ ਕਲੱਬ (ਰਜਿ 🙂 ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਫੌਰ ਸੀਜ਼ਨ ਰਿਜ਼ੌਰਟ ਵਿੱਚ ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੈਤੋ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਵੈਟਰਨ ਐਥਲੈਟਿਕਸ ਮੀਟ ਕਰਵਾਈ ਜਾਵੇਗੀ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਰਨਲ ਸਕੱਤਰ ਤੇ ਅੰਤਰਰਾਸ਼ਟਰੀ ਕੋਚ ਦਵਿੰਦਰ ਬਾਬੂ ਨੇ ਦੱਸਿਆ ਕਿ ਗੰਗਸਰ ਸਪੋਰਟਸ ਕਲੱਬ ਪਿਛਲੇ ਲੰਮੇ ਅਰਸੇ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ।ਜਿਸ ਦੇ ਚੱਲਦਿਆਂ ਕਲੱਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਮਾਰਚ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਜੈਤੋ ਵਿਖੇ ਪੰਜਾਬ ਵੈਟਰਨ ਐਥਲੈਟਿਕਸ ਮੀਟ ਕਰਵਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਵੱਖ- ਵੱਖ ਹਿੱਸਿਆਂ ਤੋਂ 35 ਸਾਲ ਤੋਂ 90 ਸਾਲ ਤੱਕ ਦੀ ਉਮਰ ਵਰਗ ਦੇ ਮਰਦ ਤੇ ਔਰਤ ਖਿਡਾਰੀ ਭਾਗ ਲੈਣਗੇ। ਇਸ ਐਥਲੈਟਿਕਸ ਮੀਟ ਵਿੱਚ 100,  200,400, 800,1500 ਮੀਟਰ , 5 ਕਿਲੋਮੀਟਰ ਰੇਸ, 5 ਕਿਲੋਮੀਟਰ ਵਾਕ ਰੇਸ, ਲੰਮੀ ਛਾਲ, ਸ਼ਾਟ ਪੁੱਟ, ਗੋਲਾ ਤੇ ਡਿਸਕਸ ਥਰੋਅ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਐਥਲੈਟਿਕਸ ਮੀਟ ਵਿੱਚ ਦੂਰ ਦੁਰਾਡੇ ਇਲਾਕਿਆਂ ਤੋਂ ਭਾਗ ਲੈਣ ਆਏ ਖਿਡਾਰੀਆਂ ਦੇ ਰਹਿਣ ਤੇ ਖਾਣੇ ਦਾ ਪ੍ਰਬੰਧ ਕਲੱਬ ਦੁਆਰਾ ਕੀਤਾ ਜਾਵੇਗਾ। ਕਲੱਬ ਦੀ ਅੱਜ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਗੁਰਵੀਰ ਸਿੰਘ ਬਰਾੜ, ਚੇਅਰਮੈਨ ਜਸਵਿੰਦਰ ਸਿੰਘ ਜੈਤੋ (ਯੂ ਐਸ ਏ), ਮੀਤ ਪ੍ਰਧਾਨ ਨਾਹਰ ਸਿੰਘ ਗਿੱਲ, ਮੀਤ ਪ੍ਰਧਾਨ ਸੁਰਜੀਤ ਸਿੰਘ ਚੰਦਭਾਨ, ਜਰਨਲ ਸਕੱਤਰ ਦਵਿੰਦਰ ਬਾਬੂ,  ਖਜ਼ਾਨਾਚੀ ਅਮਰੀਕ ਸਿੰਘ ਬਰਾੜ, ਗੁਰਬਿੰਦਰ ਸਿੰਘ ਬਰਾੜ ਰੋੜੀਕਪੂਰਾ, ਕਾਲਾ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here