ਜਗਰਾਉਂ, 9 ਫਰਵਰੀ ( ਵਿਕਾਸ ਮਠਾੜੂ, ਮੋਹਿਤ ਜੈਨ)-ਬਲੌਜ਼ਮਜ ਸਕੂਲ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ। ਇਲਾਕੇ ਦੀ ਨਾਮਵਰ ਸੰਸਥਾ ਜਿਥੇ ਆਪਣੇ ਨਤੀਜਿਆ ਕਰਕੇ ਦੁਨੀਆ ਭਰ ਵਿਚ ਆਪਣਾ ਨਾਮ ਬਣਾ ਚੁੱਕੀ ਹੈ। ਉਥੇ ਹੀ ਅੱਜ ਸਕੂਲ ਵਿੱਚ ਹੋਏ ਸਲਾਨਾ ਸਮਾਰੋਹ ਨੇ ਇਕ ਵੱਖਰੀ ਦਿੱਖ ਦੇ ਕੇ ਪਹੁੰਚੇ ਹੋਏ ਹਰ ਇੱਕ ਕਦਮ ਤੋਂ ਵਾਹ-ਵਾਹ ਖੱਟੀ ਹੈ। ਬੱਚਿਆਂ ਵੱਲੋਂ ਪੇਸ਼ ਕੀਤੇ ਇਸ ਪ੍ਰੋਗਰਾਮ ਵਿੱਚ ਉਹਨਾਂ ਦੀ ਕੀਤੀ ਹੋਈ ਮਿਹਨਤ ਆਪ ਮੁਹਾਰੇ ਬੋਲਦੀ ਦਿਸੀ। ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਕੁਲਤਾਰ ਸਿੰਘ ਸੰਧਵਾਂ (ਵਿਧਾਨ ਸਭਾ ਸਪੀਕਰ) ਨੇ ਇਸ ਸਮਾਂਰੋਹ ਦੀ ਸ਼ਾਨ ਵਧਾਈ ਉਹਨਾਂ ਨੇ ਸਕੂਲ ਵਿਖੇ ਬਣੇ ਥੀਏਟਰ ਰੂਮ ਦਾ ਉਦਘਾਟਨ ਕੀਤਾ ਜਿੱਥੋਂ ਬੱਚਿਆਂ ਨੂੰ ਆਪਣੇ ਹੀ ਅਧਿਆਪਕਾਂ ਦੇ ਰਿਕਾਰਡ ਕੀਤੇ ਹੋਏ ਲੈਕਚਰ ਮਿਲਿਆ ਕਰਨਗੇ ਤਾਂ ਜੋ ਉਨ੍ਹਾਂ ਨੂੰ ਘਰ ਜਾ ਕੇ ਵੀ ਆਪਣੀ ਪੜ੍ਹਾਈ ਵਿਚ ਕਿਸੇ ਪ੍ਰਕਾਰ ਦੀ ਅੜਚਣ ਦਾ ਸਾਹਮਣਾ ਨਾ ਕਰਨਾ ਪਵੇ। ਗੀਤ ਸੰਗੀਤ, ਨਾਟਕ, ਕਲਾਤਮਕ ਅਤੇ ਸੱਭਿਆਚਾਰਕ ਰੰਗ ਵਿਚ ਰੰਗਿਆ ਹੋਇਆ ਪ੍ਰੋਗਰਾਮ ਇਕ ਵੱਖਰੀ ਛਾਪ ਛੱਡ ਗਿਆ। ਐਮ.ਐਲ.ਏ ਸਰਵਜੀਤ ਕੌਰ ਮਾਣੂੰਕੇ ਨੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਸਕੂਲ ਦੀ ਇਮਾਰਤ ਅਤੇ ਇਥੋਂ ਦੀ ਹਰਿਆਲੀ ਨੇ ਸਭ ਦਾ ਮਨ ਮੋਹ ਲਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨ ਅਤੇ ਪ੍ਰੋਗਰਾਮ ਦੇਖਣ ਆਏ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਅਜਿਹੇ ਸੱਭਿਆਚਾਰ ਪ੍ਰੋਗਰਾਮਾਂ ਰਾਹੀਂ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਹਨ ਸਾਡੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਹੈ ਕੀ ਬੱਚਿਆਂ ਅੰਦਰ ਹਰ ਇਕ ਰੰਗ ਭਰੀਏ ਜਿਸ ਨਾਲ ਉਹ ਆਉਣ ਵਾਲੇ ਸਮਾਜ ਨੂੰ ਇੱਕ ਸੇਧ ਦੇ ਸਕਣ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਕੀਤੀ ਹੋਈ ਮਿਹਨਤ ਤੋਂ ਭਲੀਭਾਂਤ ਜਾਣੂ ਹੋ ਗਏ ਹਾਂ ਬੱਚਿਆਂ ਦੇ ਅੰਦਰ ਦੀ ਕਲਾ ਨੂੰ ਬਾਹਰ ਕੱਢਣਾ ਸਾਡਾ ਫਰਜ਼ ਹੈ ਜਿਸ ਨਾਲ ਉਹ ਆਜ਼ਾਦ ਫ਼ਿਜ਼ਾ ਵਿਚ ਉਡਾਰੀ ਮਾਰਨ ਦੇ ਯੋਗ ਹੋ ਜਾਂਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਸੈਕਟਰੀ ਅਜਮੇਰ ਸਿੰਘ ਰੱਤੀਆਂ, ਰਸ਼ਪਾਲ ਸਿੰਘ, ਰਵਿੰਦਰ ਕੌਰ ਜੌਹਲ, ਕੁਲਦੀਪ ਕੌਰ ਜੌਹਲ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਇਸ ਪ੍ਰੋਗਰਾਮ ਵਿਚ ਆਪਣੀ ਹਾਜ਼ਰੀ ਲਵਾਈ। ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਕੈਮਰੇ ਵਿਚ ਬੰਦ ਹੋਇਆ ਇਹ ਪ੍ਰੋਗਰਾਮ ਆਪਣੀ ਵੱਖਰੀ ਛਾਪ ਛੱਡ ਗਿਆ।
