ਜਗਰਾਉਂ, 13 ਫਰਵਰੀ ( ਭਗਵਾਨ ਭੰਗੂ)-ਜਮਾਤ ਬਾਰ੍ਹਵੀਂ ਨੂੰ ਰੁਖ਼ਸਤ ਕਰਨ ਲਈ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਪ੍ਰਿੰ. ਨੀਲੂ ਨਰੂਲਾ ਦੀ ਅਗਵਾਈ ਅਧੀਨ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਗਿਆਰਵੀਂ ਜਮਾਤ ਦੀ ਕੋਮਲਪ੍ਰੀਤ ਨੇ ਵੈਲਕਮ ਸਪੀਚ ਦਿੰਦਿਆਂ ਅਤੇ ਰੀਬਨ ਕੱਟਣ ਦੀ ਰਸਮ ਕਰਦਿਆਂ ਬਾਰ੍ਹਵੀਂ ਜਮਾਤ ਦਾ ਸਵਾਗਤ ਕੀਤਾ। ਉਪਰੰਤ ਜਮਾਤ ਗਿਆਰ੍ਹਵੀਂ ਦੇ ਬੱਚਿਆਂ ਵੱਲੋਂ ਜਮਾਤ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਗੇਮਾਂ, ਜਿਵੇਂ ਗੁਬਾਰੇ, ਸਟ੍ਟਾਂ ਗੇਮ, ਟੂਥ ਪਿੱਕ, ਸੇਫਟੀ ਪਿੰਨ ਆਦਿ ਖਿਡਾਈਆਂ ਗਈਆਂ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਸੇਫ਼ਟੀ ਪਿੰਨ, ਬੰਦ ਤਾਲੇ ਨੂੰ ਖੋਲ੍ਹਣਾ, ਪਿਰਾਮਿਡ ਬਣਾਉਣਾ ਆਦਿ ਖਿਡਾਈਆਂ ਗਈਆਂ।
ਅਧਿਆਪਕਾਂ ਨੂੰ ਵਧੀਆ ਵਧੀਆ ਕੰਪਲੀਮੈਂਟ ਦੇ ਕੇ ਪੇਸ਼ਕਾਰੀ ਅਦਾ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਅਧਿਆਪਕਾਂ ਦੀ ਮਿਊਜ਼ੀਕਲ ਚੇਅਰ ਗੇਮ ਖਿਡਾ ਕੇ ਖੂਬ ਮਨੋਰੰਜਨ ਕੀਤਾ। ਸਰਪਰਾਈਜ਼ ਗੇਮਾਂ ਵੀ ਖਿਡਾਈਆਂ ਗਈਆਂ ਅਤੇ ਸਰਪਰਾਈਜ਼ ਤੋਹਫ਼ੇ ਵੰਡੇ ਗਏ। ਬਾਰ੍ਹਵੀਂ ਜਮਾਤ ਵਿੱਚੋਂ ਮਿਸਟਰ ਫੇਅਰਵੈੱਲ ਦੀਪਕ ਕੁਮਾਰ ਅਤੇ ਮਿਸ ਫੇਅਰਵੈੱਲ ਆਰਤੀ ਨੂੰ ਚੁਣਿਆ ਗਿਆ।
ਇਸ ਮੌਕੇ ਦੇ ਵਿਭਾਗ ਸਚਿਵ ਦੀਪਕ ਗੋਇਲ, ਪ੍ਰਬੰਧਕ ਵਿਵੇਕ ਭਾਰਦਵਾਜ, ਦਰਸ਼ਨ ਲਾਲ ਸ਼ਮੀ, ਰਾਕੇਸ਼ ਸਿੰਗਲਾ ਸ਼ਾਮਲ ਸਨ। ਅੰਤ ਵਿੱਚ ਪ੍ਰਿੰ. ਨੀਲੂ ਨਰੂਲਾ ਨੇ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹੋਏ, ਚੰਗੇਰੇ ਭਵਿੱਖ ਲਈ ਅਤੇ ਬਾਰ੍ਹਵੀਂ ਵਿੱਚੋਂ ਚੰਗੇ ਨੰਬਰ ਲੈਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
