Home Political ਖੇਡ ਗਰਾਊਂਡ ਲਈ ਗਰਾਂਟ ਮੰਨਜੂਰ ਹੋਣ ‘ਤੇ ਲੰਮੇ ਵਾਸੀਆਂ ਨੇ ਕੀਤਾ ਸਨਮਾਨ

ਖੇਡ ਗਰਾਊਂਡ ਲਈ ਗਰਾਂਟ ਮੰਨਜੂਰ ਹੋਣ ‘ਤੇ ਲੰਮੇ ਵਾਸੀਆਂ ਨੇ ਕੀਤਾ ਸਨਮਾਨ

57
0

ਜਗਰਾਉਂ, 13 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)-ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਲੰਮਾਂ ਵਿਖੇ ਅਤਿ-ਆਧੁਨਿਕ ਖੇਡ ਗਰਾਊਂਡ ਤਿਆਰ ਕਰਨ ਲਈ ਪੰਜਾਬ ਸਰਕਾਰ ਪਾਸੋਂ 47.61 ਲੱਖ ਰੁਪਏ ਮੰਨਜੂਰ ਕਰਵਾਉਣ ‘ਤੇ ਪਿੰਡ ਲੰਮਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪਿੰਡ ਵਾਸੀਆਂ ਨੇ ਨੌਜੁਆਨ ਆਗੂ ਇੰਦਰਜੀਤ ਸਿੰਘ ਲੰਮੇ ਦੀ ਅਗਵਾਈ ਹੇਠ ਇਕੱਠੇ ਹੋ ਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਨੌਜੁਆਨ ਆਗੂ ਇੰਦਰਜੀਤ ਸਿੰਘ ਲੰਮੇ ਨੇ ਆਖਿਆ ਕਿ ਪਿੰਡ ਲੰਮਿਆਂ ਦੇ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਖੇਡ ਸਟੇਡੀਅਮ ਬਨਾਉਣ ਦੀ ਮੰਗ ਕੀਤੀ ਜਾ ਰਹੀ ਸੀ, ਪਰੰਤੂ ਅਕਾਲੀ-ਕਾਂਗਰਸੀਆਂ ਦੀਆਂ ਸਰਕਾਰਾਂ ਵੱਲੋਂ ਮੰਗ ਪੂਰੀ ਕਰਨ ਦੀ ਬਜਾਇ ਲਾਰੇ-ਲੱਪੇ ਲਾ ਕੇ ਡੰਗ ਟਪਾਇਆ ਗਿਆ ਅਤੇ ਲੋਕਾਂ ਤੋਂ ਵੋਟਾਂ ਵਟੋਰਦੇ ਰਹੇ। ਉਹਨਾਂ ਆਖਿਆ ਕਿ ਜਦੋਂ ਪਿੰਡ ਵਾਸੀਆਂ ਵੱਲੋਂ ਖੇਡ ਗਰਾਊਂਡਾਂ ਬਨਾਉਣ ਦੀ ਮੰਗ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਕੋਲ ਰੱਖੀ ਤਾਂ ਉਹਨਾਂ ਨੇ ਪਹਿਲ ਕਦਮੀਂ ਕਰਦਿਆਂ ਪਿੰਡ ਲੰਮੇ ਵਿਖੇ ਸ਼ਾਨਦਾਰ ਖੇਡ ਗਰਾਊਂਡ ਬਨਾਉਣ ਲਈ ਪੰਜਾਬ ਸਰਕਾਰ ਪਾਸੋਂ 47.61 ਲੱਖ ਰੁਪਏ ਮੰਨਜੂਰ ਕਰਵਾ ਦਿੱਤੇ ਹਨ, ਜਿਸ ਲਈ ਪਿੰਡ ਵਾਸੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਰਿਣੀ ਹਨ। ਇਸ ਮੌਕੇ ਬੋਲਦੇ ਹੋਏ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਸਾਡਾ ਮੁੱਖ ਮੰਤਵ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਦੇ ਖੇਤਰ ਨਾਲ ਜੋੜਨਾਂ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਆਪਣੀ ਟੀਮ ਸਮੇਤ ਲਗਾਤਾਰ ਯਤਨ ਕਰ ਰਹੇ ਹਨ। ਉਹਨਾਂ ਆਖਿਆ ਕਿ ਹਲਕੇ ਦੇ ਹੋਰ ਪਿੰਡਾਂ ਅੰਦਰ ਵੀ ਖੇਡ ਸਟੇਡੀਅਮ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾਣਗੇ ਅਤੇ ਖੇਡ ਸਟੇਡੀਅਮਾਂ ਦੇ ਅੰਦਰ ਆਮ ਲੋਕਾਂ ਵਾਸਤੇ ਸੈਰ ਤੇ ਕਸਰਤ ਆਦਿ ਕਰਨ ਲਈ ਟਰੈਕ ਵੀ ਬਣਾਏ ਜਾਣਗੇ। ਉਹਨਾਂ ਆਖਿਆ ਕਿ ਆਧੁਨਿਕ ਤਕਨੀਕ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਨਾਲ ਜਿੱਥੇ ਖਿਡਾਰੀਆਂ ਨੂੰ ਮਿਆਰੀ ਕਿਸਮ ਦਾ ਖੇਡ ਪਲੇਟਫਾਰਮ ਮਿਲੇਗਾ, ਉਥੇ ਆਮ ਲੋਕਾਂ ਨੂੰ ਵੀ ਚੰਗੀ ਸਿਹਤ ਬਨਾਉਣ ਲਈ ਸੈਰ ਅਤੇ ਕਸਰਤ ਕਰਨ ਵਾਸਤੇ ਸਹੂਲਤ ਮਿਲੇਗੀ। ਇਸ ਮੌਕੇ ਹੋਰਨਾਂ  ਤੋਂ ਇਲਾਵਾ ਹਰਪਾਲ ਸਿੰਘ ਲੰਮੇ, ਗਮਦੂਰ ਸਿੰਘ ਢਿੱਲੋਂ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਕਾਲਾ ਮਾਹੀ, ਆਪ ਆਗੂ ਬਲਵਿੰਦਰ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਗੋਪੀ ਲੰਮੇ, ਪ੍ਰਭਜੀਤ ਸਿੰਘ, ਤਰਨ ਲੰਮੇ, ਬੂਟਾ ਸਿੰਘ ਲੰਮੇ, ਪੰਚ ਰੁਪਿੰਦਰ ਸਿੰਘ ਲੰਮੇ, ਜਸਵਿੰਦਰ ਸ਼ਰਮਾਂ, ਸੁਰਿੰਦਰ ਸਿੰਘ, ਮਿੰਟੂ ਮਾਣੂੰਕੇ, ਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here