ਜਗਰਾਉਂ, 15 ਫਰਵਰੀ ( ਲਿਕੇਸ਼ ਸ਼ਰਮਾਂ)-ਡੀ.ਏ. ਵੀ. ਸੈਂਨਟਰੀ ਪਬਲਿਕ ਸਕੂਲ, ਜਗਰਾਉਂ ਵਿੱਚ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦਾ 200ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਸ਼ੁੱਭ ਆਰੰਭ ਹਵਨ- ਯੱਗ ਨਾਲ ਕੀਤਾ ਗਿਆ , ਜਿਸ ਵਿੱਚ ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਿਲ ਹੋਏ। ਉਸ ਤੋਂ ਬਾਅਦ ਸੁਆਮੀ ਜੀ ਦੇ ਜੀਵਨ ਨੂੰ ਦਰਸ਼ਾਉਂਦੇ ਅੱਠਵੀਂ ਜਮਾਤ ਦੀ ਵਿਦਿਆਰਥਣ ਸਹਿਜ ਪ੍ਰੀਤ ਅਤੇ ਮੰਨਤਪ੍ਰੀਤ ਦੁਆਰਾ ਭਾਸ਼ਣ ਦਿੱਤਾ ਗਿਆ। ਸੱਤਵੀਂ ਜਮਾਤ ਦੀ ਵਿਦਿਆਰਥਣ ਮਾਨਯਾ ਗੋਇਲ ਨੇ ਬਹੁਤ ਹੀ ਸੁੰਦਰ ਕਵਿਤਾ ਪੇਸ਼ ਕੀਤੀ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਭਜਨ ਗਾਇਨ ਕੀਤਾ ਗਿਆ। ਸੱਤਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮਾਜਿਕ ਕੁਰੀਤੀਆਂ ਨੂੰ ਸੁਧਾਰਨ ਅਤੇ ਵੇਦਾਂ ਦੇ ਮਹੱਤਵ ਨੂੰ ਦਰਸਾਉਂਦੀ ਹੋਈਆਂ ਸੁਕਤੀਆਂ ਲੇਖ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। ਜਨਮ ਦਿਨ ਦੇ ਇਸ ਸ਼ੁੱਭ ਮੌਕੇ ਤੇ ਸਾਰੇ ਸਕੂਲ ਵਿੱਚ ਦੀਪਮਾਲਾ ਕੀਤੀ ਗਈ ਅਤੇ ਸਕੂਲ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਸਮੂਹ ਸਟਾਫ਼ ਮੈਂਬਰਾਂ ਦੁਆਰਾ ਸੁਆਮੀ ਜੀ ਦੁਆਰਾ ਦਿਖਾਏ ਗਏ ਰਸਤੇ ‘ਅਵਿੱਦਿਆ ਦਾ ਨਾਸ਼ ਅਤੇ ਵਿੱਦਿਆ ਦਾ ਪ੍ਰਸਾਰ’ ਉੱਤੇ ਚੱਲਣ ਦਾ ਪ੍ਰਣ ਲਿਆ ਗਿਆ।
