ਫਾਜ਼ਿਲਕਾ 15 ਫਰਵਰੀ (ਬੋਬੀ ਸਹਿਜਲ – ਧਰਮਿੰਦਰ): ਫਾਜ਼ਿਲਕਾ ਜਿਲ੍ਹੇ ਵਿੱਚ ਲੰਪੀ ਸਕਿਨ ਬਿਮਾਰੀ ਦੇ ਬਚਾਓ ਲਈ ਟੀਕਾਕਰਨ ਮੁਹਿਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ. ਨੇ ਸ਼ੁਰੂਆਤ ਕਰਵਾਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਡਿਉਟੀ ਨਿਭਾਅ ਰਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਇਹ ਕੰਮ ਪੂਰੀ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਦੇ ਪਸ਼ੂ ਪਾਲਕਾਂ ਦੇ ਕੀਮਤੀ ਗਉਧੰਨ ਨੂੰ ਇਸ ਨਾ-ਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਅਤੇ ਗਊਸ਼ਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਇਹ ਵੈਕਸੀਨ ਆਪਣੇ ਗਾਵਾਂ/ਵੱਛਿਆਂ ਨੂੰ ਮੁਫਤ ਵਿੱਚ ਲਗਵਾਉਣ ਤਾਂ ਜੋ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜੀਵ ਕੁਮਾਰ ਛਾਬੜਾ ਨੇ ਦਸਿਆ ਕੇ ਜਿਲ੍ਹੇ ਵਿਚ ਆਉਣ ਵਾਲੇ ਦਿਨਾਂ ਵਿਚ 1,50000 ਗਾਵਾਂ ਨੂੰ ਇਹ ਟੀਕਾਕਰਨ ਮੁਫਤ ਵਿਚ ਕੀਤਾ ਜਾਣਾ ਹੈ। ਜਿਸ ਵਿਚ ਇਹ ਟੀਕਾ 100 ਪ੍ਰਤਿਸ਼ਤ ਗਾਵਾਂ ਨੂੰ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 35 ਟੀਮਾਂ ਬਣਾ ਕੇ ਪਸ਼ੂ ਪਾਲਕਾਂ ਦੇ ਘਰ-ਘਰ ਜਾ ਇਹ ਵੈਕਸੀਨ ਮੁਫਤ ਲਗਾਈ ਜਾਵੇਗੀ ਤੇ ਇਹ ਕੰਮ 8 ਹਫਤਿਆਂ ਵਿੱਚ ਪੂਰਾ ਹੋਵੇਗਾ।ਇਸ ਮੌਕੇ ਤੇ ਡਾ. ਅਨਿਲ ਪਾਠਕ ਅਤੇ ਡਾ. ਗੁਰਚਰਨ ਸਿੰਘ ਅਸਿੰਸਟੈਂਟ ਡਾਇਰੈਕਟਰ ਪਸ਼ੂਪਾਲਣ ਨੇ ਦੱਸਿਆ ਕਿ ਇਹ ਵੈਕਸੀਨ ਜਿਸ ਦੀ ਸਾਰੇ ਪਸ਼ੂ ਸਸੰਥਾਵਾਂ ਵਿਚ ਉਪਲਬਧ ਹੈ ਅਤੇ ਪਸ਼ੂਪਾਲਕਾਂ ਨੂੰ ਆਪਣੀਆ ਸਾਰੀਆਂ ਗਾਵਾਂ ਨੂੰ ਇਹ ਟੀਕਾ ਲਗਵਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।
