ਹਰਿਆਣਾ, ( ਬਿਊਰੋ)-ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਰੋਡਵੇਜ਼ ਦੀ ਇੱਕ ਬੱਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਦੀਆਂ ਦੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਡਰਾਈਵਰ ਰੋਡਵੇਜ਼ ਦੀ ਬੱਸ ‘ਤੇ ਕਾਬੂ ਨਹੀਂ ਪਾ ਰਿਹਾ ਹੈ।ਇਸ ਦੇ ਬਾਵਜੂਦ ਬੱਸ ਸੜਕ ’ਤੇ ਦੌੜ ਰਹੀ ਹੈ। ਸੜਕ ‘ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਸ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ, ਨਹੀਂ ਤਾਂ ਪਤਾ ਨਹੀਂ ਰੋਡਵੇਜ਼ ਦੀ ਇਹ ਬੱਸ ਕਿੰਨੀ ਤਬਾਹੀ ਮਚਾ ਦਿੰਦੀ।ਪਤਾ ਲੱਗਾ ਹੈ ਕਿ ਬੱਸ ਸਟੈਂਡ ਦੇ ਅੰਦਰ ਬੱਸਾਂ ਦੀ ਸਫ਼ਾਈ ਕੀਤੀ ਜਾ ਰਹੀ ਸੀ। ਜਿੱਥੇ ਇੱਕ ਸ਼ਰਾਬੀ ਸਫਾਈ ਕਰਮੀ ਨੇ ਦੁਪਹਿਰ ਕਰੀਬ 2.30 ਵਜੇ ਬੱਸ ਨੂੰ ਸਟਾਰਟ ਕੀਤਾ ਅਤੇ ਬਾਹਰ ਭਜਾ ਕੇ ਲੈ ਗਿਆ।ਬੱਸ ਸਟੈਂਡ ਤੋਂ ਕਰੀਬ 200 ਮੀਟਰ ਦੀ ਦੂਰੀ ‘ਤੇ ਅੰਬੇਡਕਰ ਚੌਕ ਉਤੇ ਸ਼ਰਾਬੀ ਸਵੀਪਰ ਨੇ ਬੱਸ ਨੂੰ ਗੜ੍ਹੀ ਬੋਲਣੀ ਰੋਡ ਵਾਲੇ ਪਾਸੇ ਮੋੜਨਾ ਸ਼ੁਰੂ ਕਰ ਦਿੱਤਾ ਪਰ ਬੱਸ ਸੰਤੁਲਨ ਤੋਂ ਬਾਹਰ ਹੋ ਗਈ। ਜਿੱਥੇ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਨੇ ਭੱਜ ਕੇ ਜਾਨ ਬਚਾਈ।ਬੱਸ ਇਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਬਿਜਲੀ ਦੇ ਦੋ ਖੰਭੇ ਤੋੜਦੀ ਹੋਈ ਕਾਫੀ ਦੂਰ ਜਾ ਕੇ ਰੂਕੀ। ਪਤਾ ਲੱਗਾ ਹੈ ਕਿ ਬੱਸ ਨੂੰ ਭਜਾਉਣ ਵਾਲੇ ਕਰਮਚਾਰੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
