ਅਹਿਮਦਗੜ੍ਹ , 3 ਜਨਵਰੀ ( ਵਿਕਾਸ ਮਠਾੜੂ) -ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਬਲਾਕ ਅਹਿਮਦਗੜ੍ਹ ਦੇ ਪਿੰਡ ਭੋਗੀਵਾਲ ਅਤੇ ਨੱਥੂਮਾਜਰਾ ਵਿਖੇ ਕਰੀਬ 01 ਕਰੋੜ 34 ਲੱਖ 32 ਹਜਾਰ ਰੁਪਏ ਦੀ ਲਾਗਤ ਉਸਾਰੀਆਂ ਜਲ ਸਪਲਾਈ ਸਕੀਮਾਂ ਦਾ ਉਦਾਘਟਨ ਕਰਦਿਆ ਕੀਤਾ। ਉਨ੍ਹਾਂ ਦੱਸਿਆ ਕਿ ਅਹਿਮਦਗੜ੍ਹ ਬਲਾਕ ਦੇ ਪਿੰਡ ਭੋਗੀਵਾਲ ਦੇ ਲੋਕਾਂ ਨੂੰ ਕਰੀਬ 77 ਲੱਖ 67 ਹਜਾਰ ਰੁਪਏ ਦੀ ਲਾਗਤ ਨਾਲ 5963 ਮੀਟਰ ਪਾਈਪ ਲਾਈਨ ਪਾਕੇ ਪਿੰਡ ਦੇ ਹਰੇਕ ਘਰ ਨੂੰ ਸਾਫ ਸੁਥਰੇ ਕਲੋਰੀਨੇਟਿਡ ਪਾਣੀ ਦੇ ਪ੍ਰਾਈਵੇਟ ਕੁਨੈਕਸ਼ਨ ਨਾਲ ਜੋੜਿਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾ ਪਿੰਡ ਨੱਥੂਮਾਜਰਾ ਦੇ ਲੋਕਾਂ ਨੂੰ ਕਰੀਬ 56 ਲੱਖ 65 ਹਜਾਰ ਰੁਪਏ ਦੀ ਲਾਗਤ ਨਾਲ 3435 ਮੀਟਰ ਪਾਈਪ ਲਾਈਨ ਪਾ ਕੇ ਪਿੰਡ ਦੇ ਹਰੇਕ ਘਰ ਨੂੰ ਸਾਫ ਸੁਥਰੇ ਕਲੋਰੀਨੇਟਿਡ ਵਾਟਰ ਮੁਹੱਈਆ ਹੋ ਸਕੇਗਾ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਘਰਾਂ ਨੂੰ ਪਾਈਪ ਲਾਇਨ ਰਾਹੀਂ ਸਾਫ ਸੁਥਰੇ ਕਲੋਰੀਨੇਟਿਡ ਪੀਣ ਯੋਗ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ।ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਯਤਨ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਉਨ੍ਹਾਂ ਦੇ ਦਰ ‘ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲਣ। ਮੌਜੂਦਾ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ । ਆਉਂਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਹਰ ਵਾਅਦ ਪੂਰਾ ਕੀਤਾ ਜਾਵੇਗਾ । ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਨੂੰ ਨਵੇਂ ਵਰ੍ਹੇ 2023 ‘ ਚ ਨਵੇਂ ਪ੍ਰਾਜੈਕਟ ਤਾਂ ਮਿਲਣਗੇ ਹੀ ਸਗੋਂ ਪਿਛਲੇ ਸਮੇਂ ‘ਚ ਸ਼ੁਰੂ ਹੋਏ ਪ੍ਰਾਜੈਕਟ ਵੀ ਇਸ ਸਾਲ ਵਿੱਚ ਮੁਕੰਮਲ ਹੋਣਗੇ । ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਪੈਸੇ ਦੀ ਕਿਸੇ ਕਿਸ੍ਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।ਵਿਧਾਇਕ ਅਮਰਗੜ੍ਹ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਜਲ ਅਨਮੋਲ ਹੈ, ਇਸ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ ਅਤੇ ਇਸ ਦੀ ਸੰਯਮ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਅਸੀਂ ਆਉਣ ਵਾਲੀਆ ਪੀੜ੍ਹੀਆਂ ਨੂੰ ਵੀ ਪੀਣ ਯੋਗ ਸਾਫ ਸੁਥਰਾ ਪਾਣੀ ਮਿਲ ਸਕੇ । ਇਸ ਮੌਕੇ ਸਰਪੰਚ ਭੋਗੀਵਾਲ ਰਾਵਿੰਦਰ ਸਿੰਘ, ਸਰਪੰਚ ਨੱਥੂਮਾਜਰਾ ਸ੍ਰੀਮਤੀ ਰਣਜੀਤ ਕੌਰ, ਹਰਜਿੰਦਰ ਸਿੰਘ (ਕਾਕਾ) ਹਰਜੋਤ ਸਿੰਘ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਐਕਸ਼ੀਅਨ ਇੰਜ ਗੁਰਵਿੰਦਰ ਸਿੰਘ ਢੀਡਸਾ, ਐਸ.ਡੀ.ਓ ਹਨੀ ਗੁਪਤਾ, ਜੀ.ਏ ਹਰਜੀਤ ਸਿੰਘ,ਕੇਵਲ ਜੀਤ ਸਿੰਘ, ਤਲਵਿੰਦਰ ਸਿੰਘ, ਜਿਮੀ ਖਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।