ਪੰਚਕੂਲਾ ( ਬਿਊਰੋ) -ਪੰਚਕੂਲਾ ‘ਚ ਇੱਕ SUV BMW ‘ਚ ਅਚਾਨਕ ਅੱਗ ਲੱਗ ਗਈ।ਜਲਦੀ ਹੀ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ।ਹਾਲਾਂਕਿ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ 40 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤਕ ਗੱਡੀ ਦਾ ਇੰਜਣ ਸੜ ਕੇ ਸੁਆਹ ਹੋ ਚੁੱਕਾ ਸੀ।ਕਾਰ ਨੂੰ ਅੱਗ ਲੱਗਣ ਦੀ ਇਹ ਘਟਨਾ ਪੰਚਕੂਲਾ ਦੇ ਸਾਕੇਤੜੀ ਨੇੜੇ ਵਾਪਰੀ।ਇਸ ਦੇ ਨਾਲ ਹੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਸਾਕੇਤੜੀ ਪੁਲਿਸ ਦੇ ਵਾਹਨ ਇੰਚਾਰਜ ਪ੍ਰਵੀਨ ਨੇ ਦੱਸਿਆ ਕਿ ਸਾਕੇਤਦੀ ਨੇੜੇ ਜਾ ਰਹੀ ਦਿੱਲੀ ਨੰਬਰ ਦੀ ਬੀਐਮਡਬਲਯੂ ਕਾਰ ਡੀਐਲ6-ਸੀਐਮ-1678 ਨੂੰ ਅਚਾਨਕ ਅੱਗ ਲੱਗ ਗਈ।ਘਟਨਾ ਵੇਲੇ ਗੱਡੀ ਵਿੱਚ ਦੋ ਲੋਕ ਸਵਾਰ ਸਨ। ਕਾਰ ਦੇ ਬੋਨਟ ‘ਚੋਂ ਧੂੰਆਂ ਉੱਠਦਾ ਦੇਖ ਕੇ ਦੋਵੇਂ ਤੁਰੰਤ ਬਾਹਰ ਛਾਲ ਮਾਰ ਗਏ। ਫਿਰ ਕਾਰ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।ਇਸ ’ਤੇ ਵਾਹਨ ਮਾਲਕ ਅਨਿਲ ਅਤੇ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ।ਸਾਕੇਤੜੀ ਪੁਲਿਸ ਚੌਕੀ ਦੇ ਇੰਚਾਰਜ ਪ੍ਰਵੀਨ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਮੇਂ ਸਿਰ ਬਾਹਰ ਆ ਗਏ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਅਨੁਸਾਰ ਦਿੱਲੀ ਵਾਸੀ ਅਨਿਲ ਅਤੇ ਉਸ ਦਾ ਇੱਕ ਜਾਣਕਾਰ ਆਪਣੀ ਬੀਐਮਡਬਲਿਊ ਕਾਰ ਵਿੱਚ ਸਾਕੇਤੜੀ ‘ਚ ਜ਼ਮੀਨ ਦੇਖਣ ਆਏ ਸਨ। ਸਾਕੇਤੜੀ ਆਉਣ ਤੋਂ ਪਹਿਲਾਂ ਉਹ ਸੁਖਨਾ ਝੀਲ ਨੇੜੇ ਪੈਟਰੋਲ ਪੰਪ ‘ਤੇ ਕਾਰ ਦੀ ਫਿਊਲ ਟੈਂਕ ਭਰ ਕੇ ਸਾਕੇਤੜੀ ਪਹੁੰਚ ਗਿਆ। ਜਿਵੇਂ ਹੀ ਉਹ ਸਾਕੇਤੜੀ ਪਹੁੰਚੇ ਤਾਂ ਅਚਾਨਕ ਕਾਰ ਦੇ ਇੰਜਣ ‘ਚੋਂ ਧੂੰਆਂ ਨਿਕਲਣ ਲੱਗਾ। ਕਾਰ ਦਾ ਬੋਨਟ ਖੋਲ੍ਹ ਕੇ ਦੇਖਿਆ ਕਿ ਇੰਜਣ ਨੂੰ ਅੱਗ ਲੱਗੀ ਹੋਈ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।ਮਾਹਿਰਾਂ ਅਨੁਸਾਰ ਗਰਮੀ ਦੇ ਮੌਸਮ ‘ਚ ਤੇਜ਼ ਧੁੱਪ ਅਤੇ ਗਰਮੀ ਕਾਰਨ ਕਾਰ ਦੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ ਅਤੇ ਆਪਸ ‘ਚ ਚਿੰਬੜਨ ਲੱਗਦੀਆਂ ਹਨ।ਇਸ ਕਾਰਨ ਸਪਾਰਕਿੰਗ ਕਾਰਨ ਸ਼ਾਰਟ ਸਰਕਟ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਮੌਸਮ ‘ਚ ਵਾਹਨਾਂ ਨੂੰ ਅੱਗ ਲੱਗਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
