ਮੋਗਾ, 22 ਫਰਵਰੀ (ਅਸ਼ਵਨੀ, ਮੋਹਿਤ ਜੈਨ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਪ੍ਰੇਰਨਾ ਦਾਇਕ ਤੇ ਸੁਚੱਜੀ ਅਗਵਾਈ ਹੇਠ ਪੰਜਾਬ ਭਰ ਵਿੱਚ ਵਿੱਦਿਅਕ ਵਰ੍ਹੇ 2023-2024 ਲਈ ਦਾਖਲਾ ਮੁਹਿੰਮ ਦਾ ਅੱਜ ਆਗਾਜ਼ ਹੋ ਚੁੱਕਾ ਹੈ। ਇਸ ਮੁਹਿੰਮ ਦੇ ਕਾਫ਼ਲੇ ਨੂੰ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵੱਲੋਂ ਸਮੂਹ ਸਿੱਖਿਆ ਸਟਾਫ਼ ਦੀ ਮੌਜੂਦਗੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਇੰਮਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਵੀ ਮੌਜੂਦ ਸਨ।ਜ਼ਿਲ੍ਹਾ ਪੱਧਰੀ ਦਾਖਲਾ ਮੁਹਿੰਮ ਲਈ ਬਣੀ ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਅਨੀਤਾ ਪੁਰੀ ਨੂੰ ਚੇਅਰਪਰਸਨ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਚਮਕੌਰ ਸਿੰਘ ਸਰਾਂ ਨੂੰ ਵਾਇਸ ਚੇਅਰਪਰਸਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਨਿਸ਼ਾਨ ਸਿੰਘ ਨੂੰ ਮੈਂਬਰ ਸਕੱਤਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਰਾਕੇਸ਼ ਕੁਮਾਰ ਮੱਕੜ ਨੂੰ ਦਾਖਲਾ ਕਮੇਟੀ ਮੈਂਬਰ ਬਣਾਇਆ ਹੋਇਆ ਹੈ। ਇਸ ਸਾਰੀ ਕਮੇਟੀ ਦੀ ਅਗਵਾਈ ਹੇਠ ਇੱਕ ਮੋਬਾਈਲ ਵੈਨ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ, ਜਿਸ ਨਾਲ ਸਕੂਲ ਸਿੱਖਿਆ ਵਿਭਾਗ ਦੀਆਂ ਝਾਕੀਆਂ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਜਰੀਏ ਜਾਗਰੂਕਤਾ ਫੈਲਾਅ ਕੇ ਮਿਸ਼ਨ ਸੌ ਫ਼ੀਸਦੀ ਦਾਖਲਾ ਤਹਿਤ ਹਰ ਇੱਕ ਬੱਚੇ ਅਤੇ ਮਾਪੇ ਤੱਕ ਪਹੁੰਚ ਕਰਨ ਅਤੇ ਅਧਿਆਪਕਾਂ ਨੂੰ ਦਾਖਲਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਇਸ ਮੋਬਾਇਲ ਵੈਨ ਨਾਲ ਮੋਗਾ ਬਲਾਕ-2, ਧਰਮਕੋਟ-1 ਅਤੇ ਧਰਮਕੋਟ-2 ਵਿਚ ਰੂਟ ਪਲਾਨ ਅਨੁਸਾਰ ਆਉਂਦੇ ਸਕੂਲਾਂ ਅਤੇ ਮਹੱਤਵਪੂਰਨ ਸਥਾਨਾਂ ਉਪਰ ਜਿਵੇਂ ਕਿ ਦੁਨੇਕੇ, ਖੋਸਾ ਕੋਟਲਾ, ਖੋਸਾ ਪਾਂਡੋ, ਖੋਸਾ ਰਣਧੀਰ, ਘਲੋਟੀ, ਕੋਟ ਈਸੇ ਖਾਂ, ਕੋਟ ਸਦਰ ਖਾਨ, ਨੂਰਪੁਰ ਹਕੀਮਾਂ, ਧਰਮਕੋਟ, ਲੋਹਗੜ੍ਹ ਅਤੇ ਭਿੰਡਰ ਕਲਾਂ ਜਾ ਕੇ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀਆਂ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਵਿਸ਼ਾ ਮਾਹਿਰ ਅਧਿਆਪਕਾਂ ਦੇ ਤਜ਼ਰਬੇ ਵਿੱਦਿਅਕ ਯੋਗਤਾ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਲੀਡਰਸ਼ਿਪ ਹੇਠ ਪੰਜਾਬ ਸਰਕਾਰ ਦੁਆਰਾ ਸਿੱਖਿਆ ਨੂੰ ਪਹਿਲ ਦੇਣ ਦੇ ਲੋਕ ਪੱਖੀ ਵਿਚਾਰ ਉਪਰ ਨੁਮਾਇੰਦਿਆਂ ਅਤੇ ਆਮ ਲੋਕਾਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। 23 ਫਰਵਰੀ 2023 ਨੂੰ ਮੁਹਿੰਮ ਦੇ ਦੂਜੇ ਦਿਨ ਬਲਾਕ ਮੋਗਾ-1 , ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਬਲਾਕ ਦੇ ਮਹੱਤਵਪੂਰਨ ਸਥਾਨਾਂ ਤੇ ਇਹ ਮੋਬਾਇਲ ਵੈਨ ਪ੍ਰਚਾਰ ਲਈ ਰਵਾਨਾ ਹੋਵੇਗੀ। ਜ਼ਿਲ੍ਹਾ ਪੱਧਰੀ ਸਮਾਗਮ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਸਮੂਹ ਬਲਾਕਾਂ ਅਤੇ ਸਕੂਲਾਂ ਵੱਲੋਂ ਵੀ ਆਪਣੇ ਪੱਧਰ ਤੇ ਇਸ ਦਾਖਲਾ ਮੁਹਿੰਮ ਤਹਿਤ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਪ੍ਰਚਾਰ ਲਈ ਫਲੈਕਸ ਬੋਰਡ ਬੈਨਰ, ਪੋਸਟਰ ਸਟਿੱਕਰ ਅਤੇ ਪੈਂਫਲੇਟ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸਕੂਲੀ ਪੱਧਰ ਉੱਪਰ ਵੱਖ-ਵੱਖ ਪ੍ਰਕਾਰ ਦੇ ਸਾਧਨਾਂ ਦੀ ਵਰਤੋਂ ਕਰਦੇ ਹੋਏ ਹਰ ਇੱਕ ਵਿਦਿਆਰਥੀ ਤੱਕ ਦਾਖਲਾ ਮੁਹਿੰਮ ਸਬੰਧੀ ਪਹੁੰਚ ਕੀਤੀ ਜਾ ਰਹੀ ਹੈ ਜਿਸ ਅਧੀਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਵੈਨ ਪ੍ਰਤੀ ਆਮ ਲੋਕਾਂ ਦੀ ਖਿੱਚ ਦੱਸ ਰਹੀ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਦਾਖਲਾ ਪ੍ਰਤੀਸ਼ਤ ਵਿੱਚ ਚੋਖਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਸਮੁੱਚੀ ਸਿੱਖਿਆ ਟੀਮ ਦਾ ਇਹ ਟੀਚਾ ਹੈ ਕਿ ਸਰਕਾਰ ਵੱਲੋਂ ਦਿੱਤੇ ਟੀਚੇ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਕਰਵਾਏ ਜਾਣ।ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੋਬਾਇਲ ਵੈਨ ਦਾ ਵੱਖ ਵੱਖ ਸਥਾਨਾਂ ਉੱਪਰ ਉੱਪਰ ਰਾਜਨੀਤਿਕ ਨੁਮਾਇੰਦਿਆਂ, ਆਮ ਲੋਕਾਂ ਅਤੇ ਬੱਚਿਆਂ ਨੇ ਫੁੱਲਾਂ ਨਾਲ ਭਰਵਾਂ ਸੁਆਗਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਕੋਆਰਡੀਨੇਟਰ ਅਮਨ ਰਖੜਾ, ਸਤਵੀਰ ਸਿੰਘ ਸੱਤੀ ਜਲਾਲਾਬਾਦ ਸਲਾਹਕਾਰ ਐਮ.ਐਲ.ਏ. ਧਰਮਕੋਟ, ਗੁਰਮੀਤ ਸਿੰਘ ਗਿੱਲ ਐਮ.ਐਲ.ਏ. ਦਫ਼ਤਰ ਇੰਚਾਰਜ ਧਰਮਕੋਟ, ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਰਿੰਦਰ ਕੌਰ, ਸੁਨੀਤਾ ਨਾਰੰਗ, ਗੁਰਪ੍ਰੀਤ ਸਿੰਘ, ਮਨਮੀਤ ਸਿੰਘ ਰਾਏ ਪੜ੍ਹੋ ਪੰਜਾਬ ਕੋਆਰਡੀਨੇਟਰ, ਬਲਾਕ ਸਿੱਖਿਆ ਅਫ਼ਸਰ ਕੰਚਨ ਬਾਲਾ, ਪ੍ਰਿੰਸੀਪਲ ਜਤਿੰਤਰਪਾਲ ਸਿੰਘ ਖੋਸਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇਵੀ ਪ੍ਰਸਾਦ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਅਹੂਜਾ, ਬਲਾਕ ਨੋਡਲ ਅਫ਼ਸਰ ਰਾਜੇਸ਼ ਪਾਲ, ਪ੍ਰਿੰਸੀਪਲ ਗੁਰਜੀਤ ਕੌਰ, ਰਾਕੇਸ਼ ਅਰੋੜਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੁਆਰਡੀਨੇਟਰ ਮਨਮੀਤ ਸਿੰਘ ਰਾਏ, ਬਲਦੇਵ ਰਾਮ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।