Home Political ਹੋਲਾ ਮਹੱਲਾ ਮੌਕੇ ਗੁਰੂ ਨਗਰੀ ਦੇ ਸਮੁੱਚੇ ਖੇਤਰ ‘ਚ ਵਿਆਪਕ ਸਫ਼ਾਈ ਮੁਹਿੰਮ...

ਹੋਲਾ ਮਹੱਲਾ ਮੌਕੇ ਗੁਰੂ ਨਗਰੀ ਦੇ ਸਮੁੱਚੇ ਖੇਤਰ ‘ਚ ਵਿਆਪਕ ਸਫ਼ਾਈ ਮੁਹਿੰਮ ਚਲਾਈ ਜਾਵੇਗੀ : ਬੈਂਸ

49
0

  ਸ੍ਰੀ ਅਨੰਦਪੁਰ ਸਾਹਿਬ (ਰਾਜੇਸ ਜੈਨ-ਭਗਵਾਨ ਭੰਗੂ) ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਅੱਜ ਗੁਰੂ ਨਗਰੀ ਨੂੰ ਆਉਣ ਵਾਲੇ ਸਾਰੇ ਮਾਰਗਾਂ ਤੇ ਵਿਆਪਕ ਸਫ਼ਾਈ ਮੁਹਿੰਮ ਦੀ ਸੁਰੂਆਤ ਕੀਤੀ। ਹੋਲਾ ਮਹੱਲਾ ਤੋ ਪਹਿਲਾ ਸ਼ੁਰੂ ਕੀਤੀ ਇਸ ਵਿਸੇਸ਼ ਮੁਹਿੰਮ ‘ਚ ਵੱਖ-ਵੱਖ ਸਮਾਜ ਸੇਵੀ ਸੰਗਠਨਾਂ, ਪਤਵੰਤਿਆਂ, ਕਲੱਬਾਂ ਤੇ ਸੰਸਥਾਵਾਂ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਸਰਸਾ ਨੰਗਲ ਤੋਂ ਨੰਗਲ ਤੱਕ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਨੌਜਵਾਨ ਟਰੈਕਟਰ-ਟਰਾਲੀਆਂ ਨਾਲ ਸੜਕਾਂ ਦੇ ਆਲੇ-ਦੁਆਲੇ ਲੱਗੇ ਗੰਦਗੀ ਦੀ ਢੇਰ ਚੁੱਕ ਰਹੇ ਸਨ, ਜਿਨ੍ਹਾਂ ਦਾ ਹੌਸਲਾ ਵਧਾਉਣ ਲਈ ਖੁਦ ਕੈਬਨਿਟ ਮੰਤਰੀ ਪਹੁੰਚੇ ਅਤੇ ਉਨ੍ਹਾਂ ਨੇ ਇਸ ਮੁਹਿੰਮ ਨੂੰ ਹੋਲਾ ਮਹੱਲਾ ਦੇ ਸਮਾਗਮਾਂ ਤੋ ਬਾਅਦ ਵੀ ਜਾਰੀ ਰੱਖਣ ਲਈ ਪੇ੍ਰਿਤ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਦਾ ਤਿਉਹਾਰ ਵਿਸ਼ਵ ਪ੍ਰਸਿੱਧ ਹੈ, ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤ ਇੱਥੇ ਨਤਮਸਤਕ ਹੋਣ ਲਈ ਪੁੱਜਦੀ ਹੈ, ਸ਼ਰਧਾਲੂ ਬਹੁਤ ਹੀ ਆਸਥਾ ਨਾਲ ਹੋਲਾ ਮਹੱਲਾ ਮੌਕੇ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਹਨ, ਸੜਕਾਂ ਦੇ ਆਲੇ-ਦੁਆਲੇ ਲੱਗੇ ਗੰਦਗੀ ਦੇ ਢੇਰ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੇ ਹਨ। ਇਸ ਲਈ ਅੱਜ ਇਸ ਵਿਆਪਕ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਦਾ ਉਤਸ਼ਾਹ ਜਿਕਰਯੋਗ ਹੈ। ਉਨਾਂ੍ਹ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੋਲਾ ਮਹੱਲਾ ਦੇ ਪ੍ਰਬੰਧਾਂ ਦੀਆਂ ਅਗਾਓ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਸੜਕਾਂ ਦੀ ਮੁਰੰਮਤ, ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਸੈਰ ਸਪਾਟਾ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਵਿਕਾਸ ਕੰਮ ਚੱਲ ਰਹੇ ਹਨ। ਪੰਜ ਪਿਆਰਾ ਪਾਰਕ ਨੂੰ ਲਿਸ਼ਕਾਇਆ ਜਾ ਰਿਹਾ ਹੈ, ਸੜਕਾਂ ਦੇ ਰੋਸ਼ਨੀ, ਸ਼ਰਧਾਲੂਆਂ ਲਈ ਪੀਣ ਵਾਲਾ ਸਾਫ਼ ਪਾਣੀ, ਟਾਈਲਟ ਬਲਾਕ ਆਦਿ ਦੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ। ਵਿਆਪਕ ਪੱਧਰ ‘ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਕੰਮ ਸੁਰੂ ਕਰ ਦਿੱਤਾ ਹੈ, ਢਾਡੀ ਵਾਰਾਂ ਤੇ ਗੱਤਕਾ ਵਿਰਾਸਤ-ਏ- ਖ਼ਾਲਸਾ ‘ਚ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਪਹਿਲਾ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਸੰਭਾਵਨਾਵਾ ਨੂੰ ਦੇਖਦੇ ਹੋਏ ਅਸੀ ਇਹ ਸਾਰੇ ਪ੍ਰਬੰਧ ਕਰ ਰਹੇ ਹਾਂ।ਕੈਬਨਿਟ ਮੰਤਰੀ ਨੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ, ਦੁਕਾਨਦਾਰਾਂ, ਮੈਰਿਜ ਪੈਲਿਸ ਮਾਲਕਾਂ, ਰੇਹੜੀ-ਫੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਆਲੇ-ਦੁਆਲੇ ਰਸਤਾ ਛੱਡ ਕੇ ਆਪਣੇ ਪ੍ਰਬੰਧ ਕਰਨ ਕਿਉਕਿ ਵੱਡੀ ਗਿਣਤੀ ‘ਚ ਸੰਗਤ ਦੀ ਆਮਦ ਕਾਰਨ ਸੁਚਾਰੂ ਟ੍ਰੈਫਿਕ ਵਿਵਸਥਾ ਵਿੱਚ ਸੜਕਾਂ ਦੇ ਆਲੇ-ਦੁਆਲੇ ਲੱਗੀਆਂ ਰੋਕਾਂ ਵੱਡੀਆ ਰੁਕਾਵਟਾਂ ਬਣਦੀਆਂ ਹਨ। ਉਨ੍ਹਾਂ ਨੇ ਗੰਭੀਰਪੁਰ, ਢੇਰ, ਭਨੂਪਲੀ, ਮਾਗੇਵਾਲ, ਗੰਗੂਵਾਲ, ਸ੍ਰੀ ਅਨੰਦਪੁਰ ਸਾਹਿਬ, ਿਝੰਜੜੀ, ਸ੍ਰੀ ਕੀਰਤਪੁਰ ਸਾਹਿਬ, ਭਰਤਗੜ੍ਹ, ਘਨੋਲੀ, ਅਗੰਮਪੁਰ, ਨੰਗਲ ਤੇ ਹੋਰ ਖੇਤਰਾਂ ‘ਚ ਜਾ ਕੇ ਵਰਕਰਾਂ ਤੇ ਪਤਵੰਤਿਆਂ ਵੱਲੋਂ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਨੌਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਅੱਜ ਅਸੀ ਇਹ ਸ਼ੁਰੂਆਤ ਕਰ ਰਹੇ ਹਾਂ ਤੇ ਹਰ ਇੱਕ ਦਾ ਸਹਿਯੋਗ ਸਫ਼ਾਈ ਮੁਹਿੰਮ ਨੂੰ ਸਫ਼ਲ ਰੱਖਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਸ ਤੋ ਵੱਧ ਹੁੰਗਾਰਾ ਮਿਲਿਆ ਹੈ, ਇਹ ਤਾ ਹਾਲੇ ਸੁਰੂਆਤ ਹੈ, ਗੁਰੂ ਨਗਰੀ ਵਿਖੇ ਹੋਲਾ ਮਹੱਲਾ ਦੌਰਾਨ ਆਉਣ ਵਾਲੇ ਲੋਕਾਂ ਨੂੰ ਹੋਰ ਸਹੂਲਤਾਂ ਉਪਲੱਬਧ ਕਰਵਾਵਾਂਗੇ।ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਡਾ.ਸੰਜੀਵ ਗੌਤਮ, ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜਸਪਾਲ ਸਿੰਘ ਢਾਹੇ, ਦੀਪਕ ਸੋਨੀ ਭਨੂਪਲੀ, ਊਸ਼ਾ ਰਾਣੀ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਦਲਜੀਤ ਸਿੰਘ ਕਾਕਾ ਨਾਨਗਰਾ, ਸੋਹਣ ਸਿੰਘ ਬੈਂਸ, ਕੈਪਟਨ ਗੁਰਨਾਮ ਸਿੰਘ, ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆ, ਗੁਰਮੀਤ ਸਿੰਘ ਢੇਰ, ਯੂਥ ਆਗੂ ਅਮਰੀਕ ਸਿੰਘ ਕਾਕੂ, ਭਗਵੰਤ ਸਿੰਘ ਅਟਵਾਲ, ਜਸਵੀਰ ਸਿੰਘ ਅਰੋੜਾ, ਹਰਮਨਜੀਤ ਸਿੰਘ ਦਸਗਰਾਈ, ਸੁਰਿੰਦਰ ਸਿੰਘ ਢਾਹੇ, ਰੋਹਿਤ ਠੇਕੇਦਾਰ, ਨਿਤਿਨ ਸ਼ਰਮਾ, ਅੰਕੁਸ਼ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here