ਪਟਿਆਲਾ (ਲਿਕੇਸ ਸ਼ਰਮਾ ) ਥਾਣਾ ਤਿ੍ਪੜੀ ਥਾਣੇ ਅਧੀਨ ਆਉਂਦੀ ਕੇਂਦਰੀ ਜੇਲ੍ਹ ‘ਚ ਕੂੜੇ ਦੇ ਢੇਰ ਵਿੱਚੋਂ ਜੇਲ੍ਹ ਸਟਾਫ਼ ਨੇ ਤਲਾਸ਼ੀ ਦੌਰਾਨ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਇਹ ਬਰਾਮਦਗੀ ਦਸ ਚੱਕੀਆਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿੱਚੋਂ ਕੀਤੀ ਗਈ ਹੈ ਪਰ ਇਸ ਵਿੱਚੋਂ ਕੋਈ ਵੀ ਸਿਮ ਕਾਰਡ ਨਹੀਂ ਮਿਲਿਆ। ਇਸ ਕੂੜੇ ਦੇ ਢੇਰ ‘ਚੋਂ ਫੋਨ ਮਿਲਣ ਤੋਂ ਬਾਅਦ ਜੇਲ੍ਹ ਸਟਾਫ਼ ਨੇ ਹੋਰਨਾਂ ਇਲਾਕਿਆਂ ‘ਚ ਵੀ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਭੱਠਾ ਬੈਰਕ ਨੰਬਰ ਤਿੰਨ ਦੀ ਤਲਾਸ਼ੀ ਦੌਰਾਨ ਸਿਮ ਕਾਰਡ ਤੋਂ ਬਿਨਾਂ ਇੱਕ ਹੋਰ ਫ਼ੋਨ ਬਰਾਮਦ ਹੋਇਆ ਹੈ।
ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੌਰਾਨ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਇੱਕ ਅੰਡਰ ਟਰਾਇਲ ਕੈਦੀ ਦੀ ਤਲਾਸ਼ੀ ਲਈ, ਜਿਸ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਹੋਇਆ। ਉਕਤ ਮੁਲਜ਼ਮ ਦੀ ਪਛਾਣ ਹੇਮੰਤ ਕੁਮਾਰ ਵਾਸੀ ਨਾਕਪੁਰ ਥਾਣਾ ਗੰਜ, ਜ਼ਿਲ੍ਹਾ ਅਲਵਰ, ਰਾਜਸਥਾਨ ਵਜੋਂ ਹੋਈ ਹੈ, ਜੋ ਕਿ ਮੌਜੂਦਾ ਸਮੇਂ ਰਾਜਪੁਰਾ ਇਲਾਕੇ ‘ਚ ਰਹਿ ਰਿਹਾ ਸੀ। ਜੇਲ੍ਹ ‘ਚੋਂ ਉਕਤ ਤਿੰਨੇ ਫੋਨ ਮਿਲਣ ਦੇ ਮਾਮਲੇ ‘ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਮਰਵੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
