ਬਟਾਲਾ, 28 ਫਰਵਰੀ (ਰੋਹਿਤ ਗੋਇਲ – ਰਾਜ਼ਨ ਜੈਨ) : ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀਮਤੀ ਕੁਲਵਿੰਦਰ ਕੌਰ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਡਾ. ਬਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਤਰਸੇਮ ਸਿੰਘ ਹੈਲਥ ਇੰਸਪੈਕਟਰ ਦੀ ਅਗਵਾਈ ਵਿੱਚ ਸ਼ਹਿਰ ਬਟਾਲਾ ਤੇ ਆਲੇ – ਦੁਆਲੇ ਪਿੰਡਾਂ ਵਿਚ ਪਬਲਿਕ ਪਲੇਸ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਅਤੇ ਖੁੱਲੀਆ ਤੇ ਬਿਨਾਂ ਲੇਵਲ ਸਿਗਰਟਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਤੇ ਮੌਕੇ ਹੀ ਜੁਰਮਾਨਾ ਵਸੂਲਿਆ ਗਿਆ ਅਤੇ ਅੱਗੇ ਤੋਂ ਅਜਿਹਾ ਨਾਂ ਕਰਨ ਦੀ ਚਿਤਾਵਨੀ ਦੇ ਕਿ ਛੱਡ ਦਿੱਤਾ ਗਿਆ, ਇਸ ਦੇ ਨਾਲ ਹੀ ਬਜ਼ਾਰ ਵਿੱਚ ਫ਼ਲ – ਫਰੂਟ ਵੇਚਣ ਵਾਲੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਦੁਕਾਨਾਂ ਤੇ ਜਿਆਦਾ ਪੱਕਾ ਤੇ ਗਲਿਆਂ – ਸੜ੍ਹਿਆ ਫ਼ਲ ਮਿਲਣ ਤੇ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ,ਅੱਗੇ ਤੋਂ ਅਜਿਹਾ ਫ਼ਲ ਨਾ ਵੇਚਣ ਲਈ ਕਿਹਾ ਗਿਆ ਤੇ ਸਾਫ਼ – ਸਫ਼ਾਈ ਵੱਲ ਵਿਸ਼ੇਸ ਧਿਆਨ ਦੇਣ ਲਈ ਕਿਹਾ ਗਿਆ।ਇਸ ਮੌਕੇ ਹਰਦੇਵ ਸਿੰਘ ਹੈਲਥ ਇੰਸਪੈਕਟਰ,ਪ੍ਰਤਾਪ ਸਿੰਘ ਹੈਲਥ ਇੰਸਪੈਕਟਰ,ਲਖਬੀਰ ਸਿੰਘ ਐਚ. ਆਈ,ਪ੍ਰਤਾਪ ਸਿੰਘ ਐਚ. ਆਈ,ਸੰਤੋਖ ਸਿੰਘ ਐਚ. ਆਈ,ਜਸ਼ਪਾਲ ਰਾਏ ਐਚ. ਆਈ,ਕੁਲਦੀਪ ਸਿੰਘ, ਕਾਬਲ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l
