ਜਗਰਾਉਂ, 15 ਮਈ ( ਰਾਜਨ ਜੈਨ)-ਮਾਲਵੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਵਿੱਚ “ਮਦਰ ਡੇ” ਦੇ ਮੌਕੇ ਤੇ ਇੱਕ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਤੋ ਦੂਜੀ ਕਲਾਸ ਦੇੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਹਿੱਸਾ ਲਿਆ।ਇਸ ਸਮਾਗਮ ਦੀ ਸ਼ੁਰੂਆਤ ਸਕੂਲ ਵਿਦਿਆਰਥਣ ਸੁਖਰਾਜਦੀਪ ਕੌਰ ਵਲੋਂ ਮਾਂ ਨਾਲ ਸੰਬੰਧਤ ਇੱਕ ਸਪੀਚ ਦੇ ਕੇ ਕੀਤੀ ਗਈ ਅਤੇ ਖੁਸ਼ਪਿੰਦਰ ਕੌਰ ਵਲੋਂ “ਅੰਮੀਏ” ਗੀਤ ਪੇਸ਼ ਕੀਤਾ ਗਿਆ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਚੀਜ ਤੋ ਜਾਣੂ ਕਰਵਾਉਣ ਲਈ ਕਿ ਇੱਕ ਮਾਂ ਆਪਣੇ ਬੱਚੇ ਦੇ ਜੀਵਨ ਨੂੰ ਸੰਵਾਰਨ ਲਈ ਖਾਸ ਰੋਲ ਅਦਾ ਕਰਦੀ ਹੈ।ਅਤੇ ਮਾਂ ਤੋ ਬਿਨਾਂ ਜੀਵਨ ਅਧੂਰਾ ਹੁੰਦਾ ਹੈ।ਇਸ ਲਈ ਮਦਰ ਡੇ ਦੇ ਮੌਕੇ ਤੇ ਇਹਨਾ ਸਾਰਿਆ ਲਈ ਇੱਕ ਖਾਸ ਸਮਾਗਮ ਰੱਖਿਆ ਗਿਆ।ਜਿਸ ਵਿੱਚ ਸਾਰੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਹਿੱਸਾ ਲਿਆ।ਇਹ ਦਿਨ ਖਾਸ ਤੌਰ ਤੇ ਉਹਨਾਂ ਲਈ ਰੱਖਿਆ ਗਿਆ ਸੀ।ਵਿਦਿਆਰਥੀਆਂ ਵਲੋ ਖਾਸ ਤੌਰ ਤੇ ਥੈਂਕਸ ਕਾਰਡ ਬਣਾਏ ਗਏ ਸੀ।ਜਿਹਨਾਂ ਨੂੰ ਉਹਨਾਂ ਨੇ ਘਰ ਵਿੱਚ ਜਾ ਕੇ ਆਪਣੇ ਮਦਰਜ਼ ਨੂੰ ਦਿੱਤਾ।ਵੈਸੇ ਤਾਂ ਮਾਂ ਰੱਬ ਦਾ ਦੂਜਾ ਰੂਪ ਹੈ।ਜੋ ਹਮੇਸ਼ਾ ਆਪਣੇ ਬੱਚੇ ਦੀ ਬੇਹਤਰੀ ਲਈ ਅਰਦਾਸ ਕਰਦੀ ਹੈ।ਅਤੇ ਇੱਕ ਮਾਂ ਸਵੇਰ ਤੋ ਸ਼ਾਮ ਤੱਕ ਆਪਣੇ ਬੱਚੇ ਲਈ ਬਿਨਾ ਥੱਕੇ ਕੰਮ ਕਰਦੀ ਹੈ।ਇਸ ਲਈ ਉਹਨਾਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਸਕੂਲ ਅਧਿਆਪਕਾਂ ਵਲੋਂ ਇੱਕ ਉਪਰਾਲਾ ਕੀਤਾ ਗਿਆ।ਉਹਨਾਂ ਲਈ ਗੇਮਸ ਆਦਿ ਦਾ ਆਯੋਜਨ ਕੀਤਾ ਗਿਆ। ਮੈਡਮ ਬਲਜੀਤ ਕੌਰ ਅਤੇ ਮੈਡਮ ਅੰਜੂ ਬਾਲਾ ਵਲੋ ਇਸ ਸਮਾਗਮ ਦਾ ਸੰਚਾਲਨ ਕੀਤਾ ਗਿਆ।ਮਿਊਜਿਕਲ ਚੇਅਰ, ਫਨ ਫਿਲਡ ਗੇਮਸ, ਗੀਤ ਸੰਗੀਤ ਆਦਿ ਇਸ ਸਮਾਗਮ ਦਾ ਹਿੱਸਾ ਸੀ। ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਵਲੋਂ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਅਧਿਆਪਕਾਂ ਵਲੋਂ ਮੈਡਮ ਵੰਦਨਾ, ਪ੍ਰਭਦੀਪ ਕੌਰ, ਹਰਪ੍ਰੀਤ ਕੌਰ ਅਤੇੇ ਸਤਵੀਰ ਕੌਰ ਵੀ ਇਸ ਮੌਕੇ ਤੇ ਹਾਜਿਰ ਸਨ।