ਜਗਰਾਉਂ, 15 ਮਈ ( ਵਿਕਾਸ ਮਠਾੜੂ)- ਗੁਰਮੇਲ ਸਿੰਘ ਮੱਲ੍ਹੀ ਅਤੇ ਬਲਜੀਤ ਸਿੰਘ ਮੱਲ੍ਹੀ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਸੰਸਥਾ ਜੀ. ਐੱਚ. ਜੀ.ਅਕੈਡਮੀ ਜਗਰਾਉਂ ਜੋ ਵਿੱਦਿਆ ਦੇ ਨਾਲ ਨਾਲ ਧਾਰਮਿਕ ਰੁਚੀਆਂ ਪੈਦਾ ਕਰਨ ਦੇ ਉਪਰਾਲੇ ਕਰ ਰਹੀ ਹੈ, ਉੱਥੇ ਹੀ ਵਿਦਿਆਰਥੀਆਂ ਵਿੱਚ ਮਨੁੱਖੀ ਰਿਸ਼ਤਿਆਂ ਪ੍ਰਤੀ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜਿਸ ਤਰ੍ਹਾਂ ਕਿ ਅੱਜ ਸਭ ਤੋਂ ਅਣਮੁੱਲੇ ਰਿਸ਼ਤੇ ਮਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ‘ਮਾਂ ਦਿਵਸ’ ਮਨਾਇਆ ਗਿਆ। ਜਿਸ ਵਿੱਚ ਨਰਸਰੀ ਤੋਂ ਯੂ.ਕੇ. ਜੀ .ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਅਮਤੰਰਿਤ ਕੀਤਾ ਗਿਆ। ‘ਮਾਂ ਦਿਵਸ’ ਨੂੰ ਸਮਰਪਿਤ ਇਹ ਪ੍ਰੋਗਰਾਮ ਬਹੁਤ ਹੀ ਰੋਮਾਂਚਕ ਅਤੇ ਮਨੋਰੰਜਕ ਹੋ ਨਿੱਬੜਿਆ। ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੀਆਂ ਮਾਂਵਾਂ ਨੇ ਉਨ੍ਹਾਂ ਨਾਲ ਡਾਂਸ ਦਾ ਆਨੰਦ ਮਾਣਿਆ। ਆਈਆਂ ਹੋਈਆਂ ਮਾਤਾਵਾਂ ਦਾ ‘ਬੈਸਟ ਮਾਂ ਆਫ ਦਾ ਡੇ’ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਮਾਂ ਅਤੇ ਬੱਚੇ ਦੀ ਡਾਂਸ ਜੋੜੀ ਦਾ ਮੁਕਾਬਲਾ ਕਰਾਇਆ ਗਿਆ। ਨਰਸਰੀ ਬੀ ਦੀ ਵਿਦਿਆਰਥਣ ਮੰਨਤਨੂਰ ਕੌਰ ਦੀ ਮਾਤਾ ਹਰਜਿੰਦਰ ਕੌਰ ਨੇ ਆਪਣੇ ਬੱਚੇ ਲਈ ਬਹੁਤ ਹੀ ਸੁੰਦਰ ਕਵਿਤਾ ਪੜ੍ਹੀ ਅਤੇ ਬੈਸਟ ਮਾਂ ਦਾ ਖਿਤਾਬ ਹਾਸਲ ਕੀਤਾ। ਯੂ.ਕੇ.ਜੀ. ਦੀਆਂ ਵਿਦਿਆਰਥਣਾਂ ਵੱਲੋਂ ‘ਉਂਗਲੀ ਪਕੜ ਕੇ ਤੁਮਨੇ ਚਲਣਾ ਸਿਖਾਇਆ’ ਗਾਣੇ ਉੱਤੇ ਬਹੁਤ ਹੀ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਬਹੁਤ ਹੀ ਸੁੰਦਰ ਕਾਰਡ ਬਣਾਏ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਆਪਣੀ- ਆਪਣੀ ਮਾਂ ਦੇ ਨਾਂ ਖ਼ਤ ਲਿਖ ਕੇ ਮਾਂ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕੀਤਾ। ਉਸ ਤੋਂ ਬਆਦ ਝੁਜਾਰ ਹਾਊਸ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਾਟਕ ਦੁਆਰਾ ਉੱਚ ਅਦਾਕਾਰੀ ਪੇਸ਼ ਕਰਦਿਆਂ ਹੋਇਆਂ ਸਭ ਦੇ ਦਿਲ ਮੋਹ ਲਿਆ। ਜਿਸ ਵਿੱਚ ਵਿਦਿਆਰਥੀਆਂ ਨੇ ਦਰਸਾਇਆ ਕਿ ਬਿਨ ਮਾਂ ਦੇ ਬੱਚੇ ਨੂੰ ਜ਼ਿੰਦਗੀ ਵਿਚ ਕਿਸ ਤਰ੍ਹਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸ ਤਰ੍ਹਾਂ ਇੱਕ ਮਾਂ ਪਰਮਾਤਮਾ ਤੋਂ ਆਪਣੇ ਬੱਚੇ ਦੀ ਸੁੱਖ ਮੰਗਦੀ ਹੈ ਉਸ ਉਪਰ ਆਏ ਹਰ ਦੁੱਖ ਨੂੰ ਆਪਣੇ ਸਿਰ ਲੈਂਦੀ ਹੈ ।ਉਸ ਦਾ ਪਾਲਣ ਪੋਸ਼ਣ ਕਰਦੀ ਹੈ । ਇੱਕ ਮਾਂ ਲਈ ਆਪਣੇ ਬੱਚੇ ਨੂੰ ਦੂਰ ਕਰਨਾ ਅਸਹਿ ਹੋ ਜਾਂਦਾ ਹੈ। ਇਸ ਲਈ ਹਰ ਬੱਚੇ ਨੂੰ ਆਪਣੀ ਮਾਂ ਨਾਲ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਸਕੂਲ ਦੇ ਚੇਅਰਮੈਨ ਸਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਾਂ ਦੀ ਮਹੱਤਤਾ ਦੱਸਦੇ ਹੋਏ ਹਮੇਸ਼ਾ ਮਾਂ ਦਾ ਸਤਿਕਾਰ ਕਰਨ ਅਤੇ ਉਸ ਦੀ ਦੀਆਂ ਉਮੀਦਾ ਤੇ ਖਰਾ ਉਤਰਨ ਲਈ ਪ੍ਰੇਰਿਆ ਅਖੀਰ ਵਿੱਚ ਜੀ .ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਲਈ ਆਪਣੀ ਮਾਂ ਦਾ ਸਤਿਕਾਰ ਕਰਨ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਖੂਬ ਤਰੱਕੀ ਕਰਕੇ ਆਪਣੇ ਮਾਂ ਬਾਪ ਦੇ ਸਿਰ ਦਾ ਤਾਜ ਬਣਨ ਲਈ ਪ੍ਰੇਰਿਤ ਕੀਤਾ ।