Home ਸਭਿਆਚਾਰ ਸਾਹਿਤ ਸਭਾ ਜਗਰਾਉਂ ਵਲੋਂ ਸਲਾਨਾ ਸਮਾਗਮ ਡਾ.ਪੰਨੂ , ਤਰਲੋਚਨ ਸਿੰਘ ,ਅਮਰ ਸੂਫ਼ੀ...

ਸਾਹਿਤ ਸਭਾ ਜਗਰਾਉਂ ਵਲੋਂ ਸਲਾਨਾ ਸਮਾਗਮ ਡਾ.ਪੰਨੂ , ਤਰਲੋਚਨ ਸਿੰਘ ,ਅਮਰ ਸੂਫ਼ੀ ਦਾ ਸਨਮਾਨ 5 ਨੂੰ

70
0

 ਜਗਰਾਉਂ 4 ਮਾਰਚ  ( ਵਿਕਾਸ ਮਠਾੜੂ, ਧਰਮਿੰਦਰ )-ਸਾਹਿਤ ਸਭਾ ਜਗਰਾਉਂ  ਦੇ ਅੱਜ   ਸਲਾਨਾਂ ਸਮਾਗਮ ਮੌਕੇ ਕਲਾ ,ਸਾਹਿਤ ਤੇ ਸਭਿਆਚਾਰਿਕ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।  ਪੁਰਸਕਾਰਾਂ ਦੀ ਸੂਚੀ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਦਲਜੀਤ ਕੌਰ ਹਠੂਰ ਤੇ ਕਾਰਜਕਾਰੀ ਮੈਂਬਰ ਮੇਜਰ ਸਿੰਘ ਛੀਨਾ, ਪ੍ਰਭਜੋਤ ਸਿੰਘ ਸੋਹੀ ਅਤੇ ਕੁਲਦੀਪ ਸਿੰਘ ਲੋਹਟ ਨੇ ਦੱਸਿਆ ਕਿ ਸਭਾ ਦੇ ਸਲਾਨਾਂ ਸਮਾਗਮ ਦੌਰਾਨ ਮਾਤਾ ਹਰਬੰਸ ਕੌਰ ਧਾਲੀਵਾਲ ਯਾਦਗਾਰੀ  ਜਸਵੰਤ ਕੰਵਲ ਗਲਪ ਪੁਰਸਕਾਰ ਲਈ ਹਰਪਾਲ ਪਨੂੰ ਨੂੰ ਚੁਣਿਆਂ ਗਿਆ ਹੈ।ਪ੍ਰਿੰਸੀਪਲ ਤਖਤ ਸਿੰਘ ਗਜ਼ਲ ਪੁਰਸਕਾਰ ਲਈ ਅਮਰ ਸੂਫ਼ੀ,ਪਾਸ਼ ਯਾਦਗਾਰੀ ਪੁਰਸਕਾਰ ਲਈ ਸੰਤ ਸੰਧੂ,ਸਵਰਗਵਾਸੀ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਕੁਲਵਿੰਦਰ ਮਿਨਿਹਾਸ ,ਰਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ ਲਈ ਬਲਵਿੰਦਰ ਸੰਧੂ, ਜੀਵਨ ਭਰ ਦੀਆਂ  ਪ੍ਰਾਪਤੀਆਂ ਲਈ ਵਿਸ਼ੇਸ਼ ਪੁਰਸਕਾਰ ਅਵਤਾਰ ਜਗਰਾਉਂ

ਅਤੇ ਸਮਾਜ ਸੇਵੀ ਸੰਤ ਸਿੰਘ ਯਾਦਗਾਰੀ ਪੁਰਸਕਾਰ ਲਈ ਨਾਟਕਕਾਰ  ਮਾਸਟਰ ਤਰਲੋਚਨ ਸਿੰਘ ਨੂੰ ਚੁਣਿਆਂ ਹੈ।ਸਭਾ ਵਲੋਂ ਜਾਣਕਾਰੀ ਅਨੁਸਾਰ 5 ਮਾਰਚ ਨੂੰ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਕਰਵਾਏ ਜਾ ਰਹੇ ਸਮਾਗਮ ਦੀ  ਪ੍ਰਧਾਨਗੀ  ਦਰਸ਼ਨ ਬੁੱਟਰ ਕਰਨਗੇ ਜਦਕਿ ਮੁੱਖ ਮਹਿਮਾਨ  ਬੀਬਾ ਬਲਵੰਤ ਹੋਣਗੇ।ਦਰਸ਼ਨ ਸਿੰਘ ਢਿੱਲੋਂ ਯੂ.ਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਮੌਕੇ ਸਾਹਿਤ ਸਭਾ ਜਗਰਾਉਂ ਦੇ ਮੈਂਬਰ ਹਰਬੰਸ ਅਖਾੜਾ ਦੀ ਕਿਤਾਬ “ਰਿਸਦੇ ਜਖਮਾਂ  ਦਾ ਰੁਦਨ”  ‘ਤੇ ਐਚ. ਐਸ ਡਿੰਪਲ ਉਸਾਰੂ ਬਹਿਸ ਕਰਨਗੇ।ਬਹਿਸ ਦਾ ਆਰੰਭ ਮਿੱਤਰ ਸੈਨ ਮੀਤ ਵੱਲੋਂ ਹੋਵੇਗਾ ।ਇਸ ਮੌਕੇ ਅਵਤਾਰ ਜਗਰਾਉਂ  “ ਮਿੱਟੀ ਪਾਣੀ ਹਵਾ ਤੇ ਰੁੱਖ “  ਅਤੇ ਜੱਗੀ ਬਰਾੜ ਸਮਾਲਸਰ ਦੀ ਪੁਸਤਕ “ਕੇਨੇਡੀਅਨ ਪਾਸਪੋਰਟ “ ਲੋਕ ਅਰਪਣ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here