Home ਜੰਗਲਾਤ ਅੰਮ੍ਰਿਤਸਰ ਬਾਈਪਾਸ ਤੋਂ ਜੰਡਿਆਲਾ ਗੁਰੂ ਤੱਕ ਜੀ ਟੀ ਰੋਡ ਕਿਨਾਰੇ ਲੱਗਣਗੇ ਫੁੱਲਾਂ...

ਅੰਮ੍ਰਿਤਸਰ ਬਾਈਪਾਸ ਤੋਂ ਜੰਡਿਆਲਾ ਗੁਰੂ ਤੱਕ ਜੀ ਟੀ ਰੋਡ ਕਿਨਾਰੇ ਲੱਗਣਗੇ ਫੁੱਲਾਂ ਦੇ ਸ਼ਾਨਦਾਰ ਰੁੱਖ

57
0


ਅੰਮ੍ਰਿਤਸਰ, 5 ਮਾਰਚ (ਵਿਕਾਸ ਮਠਾੜੂ – ਮੋਹਿਤ ਜੈਨ) : ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਜੀ ਆਇਆਂ ਕਹਿਣ ਲਈ ਜੀ ਟੀ ਰੋਡ ਦੇ ਦੋਵੇਂ ਪਾਸੇ ਫੁੱਲਾਂ ਦੇ ਸ਼ਾਨਦਾਰ ਰੁੱਖ ਲਗਾਏ ਜਾਣਗੇ ਅਤੇ ਇਸ ਨੇਕ ਕੰਮ ਦੀ ਸ਼ੁਰੂਆਤ ਅੱਜ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਆਪਣੇ ਹੱਥੀਂ ਦਰਖਤ ਲਗਾ ਕੇ ਕਰ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਤੱਕ ਇਹ ਵੱਡ ਅਕਾਰੀ ਬੂਟੇ ਲਗਾਏ ਜਾਣਗੇ, ਜੋ ਕੁਝ ਕਿ ਛੇਤੀ ਹੀ ਵੰਨ ਸੁਵੰਨੇ ਫੁੱਲਾਂ ਨਾਲ ਲੱਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿਚ ਰੋਜ਼ਾਨਾ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਵਾਤਾਵਰਣ ਦੇਣਾ ਸਾਡੇ ਸਾਰਿਆਂ ਦਾ ਫਰਜ ਹੈ।ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਦੀ ਪਹਿਲ ਕਦਮੀ ਉਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਇਹ ਬੂਟੇ ਲਗਾਉਣ ਲਈ 59 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਹੈ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸਤਿੰਦਰ ਸਿੰਘ ਦੀ ਅਗਵਾਈ ਹੇਠ ਪਲਾਂਟੇਸ਼ਨ ਦਾ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਮੌਕੇ ਮੰਤਰੀ ਸਾਹਿਬ ਦੇ ਧਰਮ ਪਤਨੀ ਸੁਹਿੰਦਰ ਕੌਰ,ਅਨਿਲ ਸੂਰੀ,ਸੁਨੈਨਾ ਰੰਧਾਵਾ,ਐਕਸੀਅਨ ਜਨਾਬ ਅਬਦੁੱਲਾ ਖਾਨ,ਜਗਜੀਤ ਸਿੰਘ,ਅਮਨਦੀਪ ਸਿੰਘ,ਇੰਜੀਨੀਅਰ ਦਿਆਲ ਸ਼ਰਮਾ, ਐਸ ਡੀ ਓ ਬਿ੍ਜ ਮੋਹਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here