Home Political ਕੇਂਦਰੀ ਹਲਕੇ ਵਿੱਚ ਕੋਈ ਵੀ ਨਹੀਂ ਨਜਾਇਜ ਕਬਜਾ ਨਹੀਂ ਰਹਿਣ ਦਿੱਤਾ ਜਾਵੇਗਾ...

ਕੇਂਦਰੀ ਹਲਕੇ ਵਿੱਚ ਕੋਈ ਵੀ ਨਹੀਂ ਨਜਾਇਜ ਕਬਜਾ ਨਹੀਂ ਰਹਿਣ ਦਿੱਤਾ ਜਾਵੇਗਾ – ਵਧਾਇਕ ਗੁਪਤਾ

44
0

“ਪਿੰਡ ਫਤਾਹਪੁਰ ਵਿਖੇ ਸਾਢੇ ਤੇਰਾਂ ਕਿਲੇ ਜਮੀਨ ਤੋਂ ਛਡਾਇਆ ਨਜਾਇਜ ਕਬਜਾ”

ਅੰਮ੍ਰਿਤਸਰ 5 ਮਾਰਚ (ਰਾਜ਼ਨ ਜੈਨ – ਰੋਹਿਤ ਗੋਇਲ): ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸਬਦਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਿਖੇ ਮੰਨੇ ਵਾਲੀ ਸਰਕਾਰ ਦੇ ਦਰਬਾਰ ਨਜ਼ਦੀਕ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਜਮੀਨ ਤੋ ਨਜਾਇਜ਼ ਕਬਜ਼ਾ ਛੁਡਾਉਣ ਉਪਰੰਤ ਕੀਤਾ।ਡਾ. ਗੁਪਤਾ ਨੇ ਕਿਹਾ ਕਿ ਕੇਂਦਰੀ ਹਲਕੇ ਵਿਚ ਸਰਕਾਰੀ ਜ਼ਮੀਨਾਂ ਤੇ ਕੋਈ ਵੀ ਨਜਾਇਜ਼ ਕਾਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ‌ਉਨਾਂ ਦਸਿਆ ਕਿ ਇਸ ਜ਼ਮੀਨ ਤੇ ਪਿਛਲੇ 15 ਸਾਲਾ ਤੋ ਨਜਾਇਜ਼ ਕਬਜ਼ਾ ਸੀ ਅਤੇ ਇਸਦਾ ਕੋਈ ਠੇਕਾ ਵੀ ਨਹੀਂ ਸੀ ਦਿੱਤਾ ਜਾ ਰਿਹਾ। ਉਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਸੀ ਕੇ ਇਸ ਨਗਰ ਨਿਗਮ ਦੀ ਜ਼ਮੀਨ ਤੇ ਨਜਾਇਜ ਕਬਜਾ ਹੈ ਅਤੇ ਉਨਾਂ ਡਬਲਿਯੂ ਐਲ ਓ wlo ਸਰਕਾਰੀ ਰਿਕਾਰਡ ਚੈੱਕ ਕਰਵਾਇਆ ਗਿਆ ਸੀ ਅਤੇ ਇਹ ਜ਼ਮੀਨ ਨਗਰ ਨਿਗਮ ਦੀ ਸੀ ਤੋਂ ਨਜਾਇਜ ਕਬਜਾ ਹਟਾਇਆ ਹੈ।

LEAVE A REPLY

Please enter your comment!
Please enter your name here