ਜਗਰਾਓਂ, 5 ਮਾਰਚ ( ਵਿਕਾਸ ਮਠਾੜੂ )-ਸਾਹਿਤ ਸਭਾ ਜਗਰਾਉਂ ਵਲੋਂ ਸਲਾਨਾਂ ਸਮਾਗਮ ਤੇ ਇਨਾਮ ਵੰਡ ਸਮਾਰੋਹ ਮੌਕੇ ਸਾਹਿਤ ਕਲਾ ਦੀਆਂ ਅਜ਼ੀਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।ਸਮਾਗਮ ਵਿੱਚ ਉੱਘੇ ਵਿਦਵਾਨ ਡਾ.ਹਰਪਾਲ ਸਿੰਘ ਪੰਨੂ ਉਚੇਚੇ ਤੌਰ’ਤੇ ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਦਰਸ਼ਨ ਸਿੰਘ ਬੁੱਟਰ,ਬੀਬਾ ਬਲਵੰਤ, ਦਰਸ਼ਨ ਸਿੰਘ ਢਿੱਲੋਂ, ਪ੍ਰਭਜੋਤ ਸੋਹੀ,ਐਚ ਐਸ ਡਿੰਪਲ ਤੇ ਹਰਬੰਸ ਅਖਾੜਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਐਸ ਐਚ ਡਿੰਪਲ ਨੇ ਹਰਬੰਸ ਅਖਾੜਾ ਦੀ ਕਿਤਾਬ ਰਿਸਦੇ ਜ਼ਖਮਾਂ ਦਾ ਰੁਦਨ ’ਤੇ ਪਰਚਾ ਪੜ੍ਹਿਆ। ਉਪਰੰਤ ਬਹਿਸ ਦੀ ਅਰੰਭਤਾ ਕਰਦਿਆਂ ਨਾਵਲਕਾਰ ਮਿੱਤਰ ਸੈਨ ਮੀਤ ਨੇ ਰਿਸਦੇ ਜ਼ਖਮਾਂ ਦਾ ਰੁਦਨ ਦੇ ਆਲੋਚਨਾਤਮਿਕ ਤੇ ਸਾਰਿਥਕ ਪੱਖਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਸਾਰੂ ਬਹਿਸ ’ਚ ਸੁਰਜੀਤ ਬਰਾੜ, ਕੁਲਵਿੰਦਰ ਮਿਨਹਾਸ, ਅਵਤਾਰ ਜਗਰਾਉਂ ਆਦਿ ਨੇ ਹਿੱਸਾ ਲਿਆ। ਇਸ ਮੌਕੇ ਉੱਘੇ ਵਿਦਵਾਨ ਡਾ.ਹਰਪਾਲ ਸਿੰਘ ਪੰਨੂ ਨੂੰ ਮਾਤਾ ਹਰਬੰਸ ਕੌਰ ਧਾਲੀਵਾਲ ਦੀ ਯਾਦ ਵਿੱਚ ਜਸਵੰਤ ਕੰਵਲ ਗਲਪ ਪੁਰਸਕਾਰ ਭੇਂਟ ਕੀਤਾ ਗਿਆ। ਇਸਤੋਂ ਇਲਾਵਾ ਪ੍ਰਿੰਸੀਪਲ ਤਖਤ ਸਿੰਘ ਗਜ਼ਲ ਪੁਰਸਕਾਰ ਲਈ ਅਮਰ ਸੂਫ਼ੀ,ਪਾਸ਼ ਯਾਦਗਾਰੀ ਪੁਰਸਕਾਰ ਲਈ ਸੰਤ ਸੰਧੂ,ਸਵਰਗਵਾਸੀ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਕੁਲਵਿੰਦਰ ਮਿਨਿਹਾਸ ,ਰਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ ਬਲਵਿੰਦਰ ਸੰਧੂ ਨੂੰ ਭੇਂਟ ਕੀਤਾ ਗਿਆ। ਇਸਤੋਂ ਇਲਾਵਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਅਵਤਾਰ ਜਗਰਾਉਂ ਨੂੰ ਦਿੱਤਾ ਗਿਆ। ਜਦਕਿ ਸਮਾਜ ਸੇਵੀ ਸੰਤ ਸਿੰਘ ਯਾਦਗਾਰੀ ਪੁਰਸਕਾਰ ਲਈ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਭੇਂਟ ਕੀਤਾ ਗਿਆ ਹੈ।ਇਸ ਮੌਕੇ ਅਵਤਾਰ ਜਗਰਾਉਂ ਮਿੱਟੀ ਪਾਣੀ ਹਵਾ ਤੇ ਰੁੱਖ ਅਤੇ ਜੱਗੀ ਬਰਾੜ ਸਮਾਲਸਰ ਦੀ ਪੁਸਤਕ ਕੇਨੇਡੀਅਨ ਪਾਸਪੋਰਟ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਡਾ.ਹਰਪਾਲ ਸਿੰਘ ਪੰਨੂ ਨੇ ਹਾਜ਼ਰ ਸਰੋਤਿਆਂ ਨਾਲ ਸਾਹਿਤਕ ਸਾਂਝ ਪਾਈ। ਉਨ੍ਹਾਂ ਮਨੁੱਖ ਦੇ ਪਾਠਕ ਤੋਂ ਲੇਖਕ ਬਣਨ ਦੇ ਸਫ਼ਰ ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਸਾਧੂ ਸਿੰਘ,ਜਗੀਰ,ਹਰਕੋਮਲ ਬਰਿਆਰ, ਕੁਲਦੀਪ ਸਿੰਘ ਲੋਹਟ,ਅਮਰ ਸੂਫ਼ੀ,ਸਰਦੂਲ ਸਿੰਘ ਲੱਖਾ, ਜਗਦੀਸ਼ ਮਹਿਤਾ, ਹਰਪ੍ਰੀਤ ਸਿੰਘ ਅਖਾੜਾ, ਧਰਮਪਾਲ ਸਿੱਧੂ ,ਐਚ ਐਸ ਡਿੰਪਲ, ਅਵਤਾਰ ਜਗਰਾਉਂ,ਮੇਜਰ ਸਿੰਘ ਛੀਨਾ ਖੋਖਰ,ਮੰਨਤ ਕੌਸ਼ਿਕ,ਬੁੱਧ ਸਿੰਘ ਨੀਲੋਂ, ਸੁਰਜੀਤ ਬਰਾੜ, ਸੁਰਿੰਦਰ ਸਿੰਘ ਸੋਹੀਆਂ ਅਸਟ੍ਰੇਲੀਆ, ਗੁਰਦੀਪ ਧਾਲੀਵਾਲ, ਰਣਜੀਤ ਹਠੂਰ, ਦਰਸ਼ਨ ਸਿੰਘ ਦੁਸਾਂਝ, ਅਮਰਜੀਤ ਸੁਨੇਰਵੀ,ਮਾਂ.ਤਰਲੋਚਨ ਸਿੰਘ,ਪੂਰਨ ਸਿੰਘ ਗਗੜਾ, ਜਸਵਿੰਦਰ ਸਿੰਘ, ਬਲਵਿੰਦਰ ਸੰਧੂ,ਅਮਰ ਸੂਫ਼ੀ, ਗੁਰਮੀਤ ਕੁੜਿਆਲਵੀ , ਦਰਸ਼ਨ ਬੋਪਾਰਾਏ, ਸੁਖਮੰਦਰ ਗਿੱਲ, ਮਹਿੰਦਰ ਸਿੰਘ ਰੂਮੀ ਆਦਿ ਹਾਜ਼ਰ ਸਨ ।