Home ਪਰਸਾਸ਼ਨ ਨਗਰ ਨਿਗਮ ਅਬੋਹਰ ਦਾ 54.68 ਕਰੋੜ ਦਾ ਸਾਲ 2023 – 24 ਦਾ...

ਨਗਰ ਨਿਗਮ ਅਬੋਹਰ ਦਾ 54.68 ਕਰੋੜ ਦਾ ਸਾਲ 2023 – 24 ਦਾ ਸਲਾਨਾ ਬਜਟ ਪਾਸ

33
0

ਅਬੋਹਰ,24 ਮਾਰਚ (ਲਿਕੇਸ਼ ਸ਼ਰਮਾ) : ਨਗਰ ਨਿਗਮ ਅਬੋਹਰ ਦਾ 54.68 ਕਰੋੜ ਦਾ ਸਾਲ 2023—24 ਦਾ ਸਲਾਨਾ ਬਜਟ ਅੱਜ ਨਿਗਮ ਦੇ ਆਮ ਇਜਲਾਸ ਵਿਚ ਪਾਸ ਕੀਤਾ ਗਿਆ।ਨਿਗਮ ਕਮਿਸ਼ਨਰ ਡਾ. ਸੇਨੂੰ ਦੁਗੱਲ ਜ਼ੋ ਕਿ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਵੀ ਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਸੰਕਲਪ ਨਾਲ ਬਜਟ ਤਿਆਰ ਕੀਤਾ ਗਿਆ ਹੈ।ਆਮ ਇਜਲਾਸ ਵਿਚ ਮੇਅਰ ਵਿਮਲ ਠਠਈ ਤੋਂ ਇਲਾਵਾ ਵੱਖ- ਵੱਖ ਕੌਂਸਲਰ ਹਾਜਰ ਸਨ।ਕਮਿਸ਼ਨਰ ਨਗਰ ਨਿਗਮ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਅਗਲੇ ਵਿਤੀ ਸਾਲ ਦੌਰਾਨ ਨਿਗਮ ਨੂੰ 55.94 ਕਰੋੜ ਆਮਦਨ ਹੋਣ ਦੀ ਉਮੀਦ ਹੈ ਅਤੇ ਆਗਾਮੀ ਸਾਲ ਦੌਰਾਨ ਰੈਵਿਨਿਉ ਖਰਚੇ ਵਜੋਂ 41.93 ਕਰੋੜ ਅਤੇ ਕੈਪੀਟਲ ਖਰਚੇ ਵਜੋਂ 12.75 ਕਰੋੜ ਦਾ ਖਰਚ ਪ੍ਰਸਤਾਵਿਤ ਹੈ।ਉਨ੍ਹਾਂ ਦੱਸਿਆ ਕਿ ਅਗਲੇ ਵਿਤੀ ਸਾਲ ਦੌਰਾਨ ਸੜਕਾਂ *ਤੇ 8.75 ਕਰੋੜ ਅਤੇ ਸੀਵਰੇਜ਼ ਤੇ ਡੇ੍ਰਰੇਨਜ ਤੇ 2 ਕਰੋੜ ਰੁਪਏ ਖਰਚ ਦਾ ਅਨੁਮਾਨ ਹੈ।

ਵਾਟਰ ਸਪਲਾਈ ਆਰ ਐਂਡ ਐਮ ਲਈ 1 ਕਰੋੜ 50 ਲੱਖ ਦੇ ਖਰਚ ਦਾ ਵੀ ਅਨੁਮਾਨ ਹੈ।ਚਾਲੂ ਵਿਤੀ ਸਾਲ ਦੌਰਾਨ ਸੰਭਾਵਿਤ ਖਰਚ ਦੇ ਮੁਕਾਬਲੇ ਅਗਲੇ ਵਿਤੀ ਸਾਲ ਦੌਰਾਨ 14.85 ਕਰੋੜ ਰੁਪਏ ਵਧੇਰੇ ਖਰਚ ਕੀਤੇ ਜਾਣਗੇ।ਕਮਿਸ਼ਨਰ ਡਾ. ਸੇਨੂੰ ਦੁਗੱਲ ਨੇ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਹੋਰ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਸਵੱਛਤਾ ਲਈ 1.12 ਕਰੋੜ ਰੁਪਏ ਨਾਲ ਵੱਖ—ਵੱਖ ਸਮਾਨ ਖਰੀਦਿਆ ਜਾ ਰਿਹਾ ਹੈ ਜਿਸ ਵਿਚ 200 ਹਥ ਰੇੜੀਆਂ, 5 ਮੈਕੇਨਾਈਜਡ ਵਹੀਕਲ, 1 ਟਰੈਕਟਰ ਟਰਾਲੀ ਆਦਿ ਸ਼ਾਮਿਲ ਹੈ।ਇਸ ਨਾਲ ਸ਼ਹਿਰ ਨੂੰ ਸਾਫ—ਸੁਥਰਾ ਰੱਖਣ ਵਿਚ ਹੋਰ ਸੋਖ ਹੋਵੇਗੀ।

LEAVE A REPLY

Please enter your comment!
Please enter your name here