ਫਾਜ਼ਿਲਕਾ 24 ਮਾਰਚ (ਬੋਬੀ ਸਹਿਜਲ) : ਸਰਕਾਰੀ ਆਈ. ਟੀ.ਆਈ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੁਜ਼ਗਾਰ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਰੋਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਆਈ.ਟੀ.ਸੀ ਕੰਪਨੀ ਕਪੂਰਥਲਾ ਵਿਸ਼ੇਸ਼ ਤੌਰ ਤੇ ਪਹੁੰਚੀ।ਆਈ. ਟੀ.ਆਈ ਦੇ ਪਲੇਸਮੈਂਟ ਅਫਸਰ ਸ੍ਰੀ ਮਦਨ ਲਾਲ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਸਭ ਤੋਂ ਪਹਿਲਾਂ ਨੌਜਵਾਨ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਜਿਸ ਵਿੱਚ ਸ੍ਰੀਮਤੀ ਨਵਜੋਤ ਕੌਰ ਅੰਗਰੇਜ਼ੀ ਅਧਿਆਪਕ ਅਤੇ ਆਈ.ਟੀ.ਆਈ ਸਿਖਿਆਰਥੀਆ ਦਾ ਉੱਘਾ ਯੋਗਦਾਨ ਰਿਹਾ।ਕੰਪਨੀ ਤੋਂ ਆਏ ਹੋਏ ਪੰਕਜ ਸ਼ਰਮਾ ਮੈਨੇਜਰ ਐਚ.ਆਰ ਨੇ ਪਹਿਲਾਂ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਅਤੇ ਬਾਅਦ ਵਿੱਚ ਇੰਟਰਵਿਊ ਕੰਟੈਕਟ ਕੀਤੀ ਗਈ ਜਿਸ ਵਿਚ ਮਕੈਨਿਕ ਮੋਟਰ ਵਹੀਕਲ ,ਮਸ਼ੀਨਿਸ਼ਟ, ਫਿਟਰ ਇਲੈਕਟ੍ਰੀਸ਼ਨ ਅਤੇ ਬਾਹਰਲੀਆ ਆਈ.ਟੀ.ਆਈ ਦੇ ਉਮੀਦਵਾਰਾਂ ਨੇ ਵੀ ਭਾਗ ਲਿਆ। ਇਸ ਮੌਕੇ ਆਈ.ਟੀ. ਸੀ ਕੰਪਨੀ ਕਪੂਰਥਲਾ ਵਲੋ 25 ਉਮੀਦਵਾਰਾ ਦੀ ਚੋਣ ਕੀਤੀ ਗਈ ਟ੍ਰੇਨਿੰਗ ਅਫਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿਚ ਹਾਜ਼ਰ ਸਿਖਿਆਰਥੀਆਂ ਨੇ ਵੀ ਅਨੁਸ਼ਾਸਨ ਦਾ ਖਾਸ ਧਿਆਨ ਰੱਖਿਆ।
