Home ਖੇਤੀਬਾੜੀ ਕਣਕ ਦੇ ਸੁਚੱਜੇ ਖ੍ਰੀਦ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਜਿ਼ਲ੍ਹਾ ਮੋਗਾ ਵਿਖੇ ਬਣੀਆਂ...

ਕਣਕ ਦੇ ਸੁਚੱਜੇ ਖ੍ਰੀਦ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਜਿ਼ਲ੍ਹਾ ਮੋਗਾ ਵਿਖੇ ਬਣੀਆਂ 162 ਆਰਜ਼ੀ ਮੰਡੀਆਂ

66
0

ਮੋਗਾ, 30 ਮਾਰਚ ( ਅਸ਼ਵਨੀ) -ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਕਰਵਾਈ ਜਾਵੇਗੀ। ਕਿਸਾਨਾਂ ਨੂੰ ਮੰਡਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਖਰੀਦਿਆਂ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਸਿੰਘ ਵੱਲੋਂ ਜਿ਼ਲ੍ਹਾ ਮੋਗਾ ਵਿਖੇ ਵੀ 162 ਆਰਜ਼ੀ ਮੰਡੀਆਂ ਦੀ ਸਥਾਪਨਾ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਤੇਜ਼ੀ ਨਾਲ ਚੱਲਦਾ ਰਹੇ। ਉਨ੍ਹਾਂ ਦੱਸਿਆ ਕਿ ਕਣਕ ਦੀ ਪ੍ਰਭਾਵਸ਼ਾਲੀ  ਖਰੀਦ, ਵੇਚ, ਸਟੋਰੇਜ਼ ਅਤੇ ਪ੍ਰੋਸੈਸਿੰਗ ਲਈ ਜਿ਼ਲ੍ਹਾ ਮੋਗਾ ਅਧੀਨ ਆਉਂਦੀਆਂ ਵੱਖ ਵੱਖ ਮਾਰਕਿਟ ਕਮੇਟੀਆਂ ਦੇ ਖੇਤਰਫਲ ਅਧੀਨ ਇਨ੍ਹਾਂ 162 ਆਰਜੀ ਸ਼ੈਲਰਾਂ ਨੂੰ ਮੰਡੀ ਯਾਰਡ ਦੇ ਤੌਰ ਉੱਪਰ ਵਰਤਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਗਾ ਵਿਖੇ 19, ਨਿਹਾਲ ਸਿੰਘ ਵਾਲਾ ਵਿਖੇ 77, ਬਾਘਾਪੁਰਾਣਾ ਵਿਖੇ 12, ਫਤਹਿਗੜ੍ਹ ਪੰਜਤੂਰ ਵਿਖੇ 1, ਅਜੀਤਵਾਲ ਵਿਖੇ 13, ਬੱਧਨੀਂ ਕਲਾਂ ਵਿਖੇ 16, ਧਰਮਕੋਟ ਵਿਖੇ 15 ਅਤੇ ਕੋਟ ਈਸੇ ਖਾਂ ਵਿਖੇ 9 ਆਰਜ਼ੀ ਮੰਡੀਆਂ ਦੀ ਸਥਾਪਨਾ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿ਼ਲ੍ਹੇ ਵਿੱਚ 109 ਪੱਕੀਆਂ ਮੰਡੀਆਂ ਪਹਿਲਾਂ ਤੋਂ ਹੀ ਉਪਲੱਬਧ ਹਨ ।ਇੱਥੇ ਇਹ ਵੀ ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਦਾ ਰੀਵਿਊ ਅਤੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੋ ਦਿਨ ਪਹਿਲਾਂ ਸਮੂਹ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਹੈ। ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਸੁਚੱਜੇ ਖਰੀਦ ਪ੍ਰਬੰਧਾਂ ਅਤੇ ਹੋਰ ਕਿਸਾਨੀ ਸਹੂਲਤਾਂ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here