ਕੋਟਕਪੂਰਾ 30 ਮਾਰਚ (ਬੋਬੀ ਸਹਿਜਲ – ਧਰਮਿੰਦਰ) : ਸਰਕਾਰੀ ਬਹੁਤਕਨੀਕੀ ਕਾਲਜ ਦੇਵੀਵਾਲਾ ਵਿਖੇ ਸਥਿਤ ਕਾਲਜ ‘ਚ ਨਸ਼ਿਆਂ ਵਿਰੁੱਧ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਕਾਲਜ ਦੇ ਅਧਿਕਾਰੀ ਸੁਖਵਿੰਦਰ ਪ੍ਰਤਾਪ ਰਾਣਾ ਮੁਖੀ ਵਿਭਾਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਰੱਗ ਡੀ ਅਡਿਕਸ਼ਨ ਅਧੀਨ ਇਸ ਕਾਲਜ ‘ਚ ਵਿਦਿਆਰਥੀਆਂ/ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ, ਜਿਵੇਂ ਕਿ ਸੈਮੀਨਾਰ, ਸਲੋਗਨ ਮੇਕਿੰਗ, ਕੁਇਜ਼ ਮੁਕਾਬਲੇ ਅਤੇ ਪੋਸਟਰ ਮੇਕਿੰਗ, ਕਵਿਤਾ ਮੁਕਾਬਲੇ ਆਦਿ। ਇਹ ਸਰਗਰਮੀਆਂ ਕਾਲਜ ‘ਚ ਵਿਦਿਆਰਥੀਆਂ ਲਈ ਨਸ਼ਿਆਂ ਪ੍ਰਤੀ ਜਾਗਰੂਕ ਰੱਖਣ ਲਈ ਵਾਰ-ਵਾਰ ਕਰਵਾਈਆਂ ਜਾਂਦੀਆਂ ਹਨ। ਹੁਣ ਇਸ ਕਾਲਜ ‘ਚ ਤਕਨੀਕੀ ਸਿੱਖਿਆ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪੇ੍ਰਿਤ ਕੀਤਾ ਜਾਂਦਾ ਹੈ। ਕਾਲਜ ਦੇ ਪਿੰ੍ਸੀਪਲ ਇੰਜੀ. ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਾਲਜ ‘ਚ ਵੱਖ-ਵੱਖ ਖੇਡਾਂ ਲਈ ਗਰਾਊਂਡ ਬਣਾਏ ਗਏ ਹਨ, ਜਿਵੇਂ ਕਿ ਬੈਡਮਿੰਟਨ, ਕਬੱਡੀ, ਖੋ-ਖੋ ਅਤੇ ਬਾਸਕਿਟਬਾਲ ਆਦਿ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਟੀਮ ਇੰਚਾਰਜ ਸੰਦੀਪ ਸਿੰਘ ਲੈਕਚਰਾਰ ਬਿਜਲੀ, ਬੈਡਮਿੰਟਨ ਲਖਵਿੰਦਰ ਸਿੰਘ, ਲਾਇਬੇ੍ਰਰੀਅਨ, ਵਾਲੀਵਾਲ ਨਿਰਮਲ ਸਿੰਘ, ਲੈਕਚਰਾਰ, ਕਬੱਡੀ ਮਿਸ ਹਰਜੀਤ ਕੌਰ, ਲੈਕਚਰਾਰ ਖੋ-ਖੋ ਵੱਲੋਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਇਕੱਠੇ ਹੋ ਕੇ ਏਕਤਾ ਨਾਲ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਮਿਲ-ਜੁਲ ਕੇ ਖੇਡਣ ਦਾ ਜ਼ਜਬਾ ਪੈਦਾ ਹੁੰਦਾ ਹੈ। ਇਸ ਦੇ ਨਾਲ ਵਿਦਿਆਰਥੀ ਸਮਾਜਿਕ ਤੌਰ ‘ਤੇ ਵਿਚਰਨ ਦੇ ਤਰੀਕੇ ਸਿੱਖਦੇ ਹਨ।