Home ਧਾਰਮਿਕ ਮੂਰਤੀਆਂ ਦੀ ਪ੍ਰਰਾਨ ਪ੍ਰਤਿਸ਼ਠਾ ਉਪਰੰਤ ਦਰਸ਼ਨਾਂ ਲਈ ਖੋਲ੍ਹੇ ਦੁਆਰ

ਮੂਰਤੀਆਂ ਦੀ ਪ੍ਰਰਾਨ ਪ੍ਰਤਿਸ਼ਠਾ ਉਪਰੰਤ ਦਰਸ਼ਨਾਂ ਲਈ ਖੋਲ੍ਹੇ ਦੁਆਰ

61
0


  ਮੋਗਾ (ਰਾਜਨ ਜੈਨ) ਰਾਮਨੌਮੀ ਦੇ ਤਿਉਹਾਰ ਮੌਕੇ ਸ਼ਿਆਮ ਸੇਵਾ ਸੁਸਾਇਟੀ ਵੱਲੋਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ। ਮੰਦਿਰ ਖੁੱਲ੍ਹਦੇ ਹੀ ਸੈਂਕੜੇ ਸ਼ਰਧਾਲੂਆਂ ਨੇ ਜੈ ਸ਼੍ਰੀ ਸ਼ਿਆਮ ਦੇ ਨਾਅਰੇ ਲਾਏ। ਸਭ ਤੋਂ ਪਹਿਲਾਂ ਜਲੰਧਰ ਕਾਲੋਨੀ ‘ਚ ਬਣੇ ਸ਼ਿਆਮ ਮੰਦਿਰ ‘ਚ ਪੁਜਾਰੀ ਹਰੀਓਮ ਸ਼ਰਮਾ ਦੀ ਅਗਵਾਈ ‘ਚ ਬੀਬੀਐੱਸ ਸਕੂਲ ਐਂਡ ਸੁਸਾਇਟੀ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਵੈਦਿਕ ਭਜਨਾਂ ਦੇ ਜਾਪ ਦੌਰਾਨ ਹਵਨ ਯੱਗ ਦੀ ਅਗਨ ਭੇਟ ਕਰ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ। ਇਸ ਉਪਰੰਤ ਮੰਦਿਰ ਵਿਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਮੂਰਤੀਆਂ ਦੀ ਸ਼ਰਧਾ ਭਾਵਨਾ ਨਾਲ ਪੂਜਾ ਅਰਚਨਾ ਕੀਤੀ ਗਈ।

ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸ਼ਲਾਘਾਯੋਗ ਕਦਮ ਹਨ। ਉਨ੍ਹਾਂ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਨ ਗਰਗ, ਚੰਦਰ ਸਹਿਗਲ, ਭੁਪੇਸ਼ ਕੁਮਾਰ, ਵਿਨੋਦ ਪੋਪਲੀ ਅਤੇ ਸੰਜੀਵ ਕੁਮਾਰ ਟੀਟੂ ਨੇ ਦੱਸਿਆ ਕਿ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸਿਰਤਾਜ ਮੰਦਿਰ ਵਿਚ ਸਥਾਪਿਤ ਕੀਤਾ ਗਿਆ ਹੈ। ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੇਸ਼ਨਾਗ ਨਾਲ ਸ਼ਈਆ ‘ਤੇ ਭਗਵਾਨ ਦਵਾਰਕਾਧੀਸ਼, ਗਣੇਸ਼, ਸਿੰਦੂਰ, ਲਕਸ਼ਮੀ ਨਾਰਾਇਣ, ਰਾਧਾ ਕ੍ਰਿਸ਼ਨ, ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਸੁਸਾਇਟੀ ਵੱਲੋਂ ਇੱਥੋਂ ਦੇ ਮੰਦਿਰ ਵਿਚ ਸਵੇਰੇ-ਸ਼ਾਮ ਆਰਤੀ ਹੋਵੇਗੀ ਅਤੇ ਹਰ ਮਹੀਨੇ ਇਕਾਦਸ਼ੀ ਮੌਕੇ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਅਤੇ ਭੰਡਾਰਾ ਵੀ ਕਰਵਾਇਆ ਜਾਵੇਗਾ। ਪ੍ਰਧਾਨ ਸੰਜੀਵ ਕੁਮਾਰ ਸੈਣੀ ਨੇ ਸੁਸਾਇਟੀ ਵੱਲੋਂ ਬਣਾਏ ਗਏ ਮੰਦਿਰ ਲਈ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਧਾਰਮਿਕ ਕੰਮਾਂ ਵਿਚ ਲੈ ਕੇ ਆਉਣ, ਜਿਸ ਨਾਲ ਫੈਲੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਮਾਜ ਵਿਚ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਸਮੂਹ ਮੈਂਬਰਾਂ ਵੱਲੋਂ ਆਰਤੀ ਕਰ ਕੇ ਭੰਡਾਰੇ ਦਾ ਪ੍ਰਸ਼ਾਦ ਪ੍ਰਰਾਪਤ ਕੀਤਾ ਗਿਆ। ਸੰਸਥਾਪਕ ਕਮਲ ਸ਼ਰਮਾ, ਅਜੈ ਗਰਗ, ਭਾਰਤ ਭੂਸ਼ਣ ਗਰਗ ਰਾਜੂ, ਚੰਦਰ ਸਹਿਗਲ, ਭੁਪੇਸ਼ ਸ਼ਰਮਾ, ਵਿਨੋਦ ਪੋਪਲੀ, ਸੰਜੀਵ ਕੁਮਾਰ ਟੀਟੂ, ਰਾਮ ਪ੍ਰਕਾਸ਼ ਮੰਗਲਾ, ਵਿਦਿਆ ਭੂਸ਼ਣ ਮਾਨਾ, ਗੰਗੇਸ਼ਵਰ ਸਿੰਗਲ ਮੱਟੂ, ਰਜਿੰਦਰ ਮਿੱਡਾ, ਅਸ਼ਵਨੀ ਗੋਇਲ, ਰਵੀ ਸਿੰਗਲਾ, ਸੁਦਾਮਾ ਪੁਰੀ, ਪੁਲਕ ਸਿੰਗਲਾ, ਰਾਜੇਸ਼ ਸ਼ਰਮਾ ਰਾਜੂ, ਵਿਜੇ ਅਰੋੜਾ, ਮਿਲਨ ਗਰਗ, ਐਡਵੋਕੇਟ ਰਾਜੇਸ਼ ਮੁਖੀਜਾ, ਪਿੰ੍ਸ ਅਰੋੜਾ, ਨਰੇਸ਼ ਬਾਂਸਲ, ਪਾਰਸ ਗਰਗ, ਰਾਜੇਸ਼ ਸਿੰਗਲਾ, ਰਾਜੂ, ਕਪਿਲ ਕਪੂਰ, ਰਾਜੇਸ਼ ਮਿੱਤਲ, ਅਸ਼ਵਨੀ ਗੁਪਤਾ, ਅਰੁਣ ਪੁਰੀ, ਸਤੀਸ਼ ਕੁਮਾਰ, ਸੁਮਿਤ ਗਰਗ, ਰਵੀ ਸਿੰਗਲਾ, ਰਵੀ ਬਾਂਸਲ, ਕਰੋੜੀ ਮੱਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here