Home ਧਾਰਮਿਕ ਖਾਲਸਾ ਪਰਿਵਾਰ ਦੇ ਮੈਂਬਰ ਨੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਵੰਡ ਕੇ ਆਪਣਾ...

ਖਾਲਸਾ ਪਰਿਵਾਰ ਦੇ ਮੈਂਬਰ ਨੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਵੰਡ ਕੇ ਆਪਣਾ ਜਨਮ ਦਿਨ ਮਨਾਇਆ

50
0


ਜਗਰਾਉਂ (ਪ੍ਰਤਾਪ ਸਿੰਘ): ਖਾਲਸਾ ਪਰਿਵਾਰ ਦੇ ਮੈਂਬਰਾਂ ਚੋਂ ਸਭ ਤੋਂ ਵਡੇਰੀ ਉਮਰ ਦੇ ਮੈਂਬਰ ਪ੍ਰਿਥੀਪਾਲ ਸਿੰਘ ਚੱਢਾ ਨੇ ਆਪਣੇ ਜਨਮ ਦਿਨ ਮੌਕੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਤਕਸੀਮ ਕੀਤੀਆਂ। ਇਸ ਤੋਂ ਪਹਿਲਾਂ ਖ਼ਾਲਸਾ ਪਰਿਵਾਰ ਨੇ ਉਨ੍ਹਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ। ਇਸ ਮੌਕੇ ਖਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਖਾਲਸਾ ਪਰਿਵਾਰ ਵੱਲੋਂ ਪ੍ਰਿਥੀਪਾਲ ਸਿੰਘ ਚੱਢਾ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਪਿਰਥੀਪਾਲ ਸਿੰਘ ਚੱਢਾ ਗੁਰੂ ਰਾਮਦਾਸ ਸਾਹਿਬ ਲਾਇਬ੍ਰੇਰੀ ਰਾਹੀਂ ਧਾਰਮਿਕ ਗਿਆਨ ਵੰਡ ਰਹੇ ਹਨ, ਉਥੇ ਲੋੜਵੰਦਾਂ ਦੀ ਮੱਦਦ ਕਰਨ ਵਾਸਤੇ ਵੀ ਹਮੇਸ਼ਾਂ ਤੱਤਪਰ ਰਹਿੰਦੇ ਹਨ। ਉਨ੍ਹਾਂ ਦੇ ਰੋਜ਼ਾਨਾ ਹਜ਼ਾਰਾਂ ਵਾਰ “ਵਾਹਿਗੁਰੂ” ਸ਼ਬਦ ਲਿਖਣ ਕਰਕੇ ਸਾਰਾ ਖ਼ਾਲਸਾ ਪਰਿਵਾਰ ਕਾਇਲ ਹੈ। ਉਨ੍ਹਾਂ ਆਖਿਆ ਕਿ ਸਾਨੂੰ ਵੀ ਉਨ੍ਹਾਂ ਦੇ ਅਜਿਹੇ ਵਧੀਆ ਕਾਰਜਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਖਾਲਸਾ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਰਵਿੰਦਰਪਾਲ ਸਿੰਘ ਮੈਦ, ਇਕਬਾਲ ਸਿੰਘ ਨਾਗੀ, ਜਗਦੀਪ ਸਿੰਘ ਮੋਗੇ ਵਾਲੇ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਇੰਦਰਬੀਰ ਸਿੰਘ ਰਿੱਕੀ ਚਾਵਲਾ, ਜਤਿੰਦਰ ਸਿੰਘ ਚੱਡਾ, ਸ਼ਾਮ ਸਿੰਘ ਖਜਾਨਚੀ, ਬਲਵਿੰਦਰ ਸਿੰਘ ਚਾਹਲ ਅਤੇ ਗੁਰਮੀਤ ਸਿੰਘ ਬਿੰਦਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here