Home crime ਕੌਮੀ ਇਨਸਾਫ਼ ਮੋਰਚੇ ‘ਚ ਦੋ ਧੜਿਆਂ ‘ਚ ਖ਼ੂਨੀ ਝੜਪ, ਨਿਹੰਗ ਸਿੰਘ ਦਾ...

ਕੌਮੀ ਇਨਸਾਫ਼ ਮੋਰਚੇ ‘ਚ ਦੋ ਧੜਿਆਂ ‘ਚ ਖ਼ੂਨੀ ਝੜਪ, ਨਿਹੰਗ ਸਿੰਘ ਦਾ ਹੱਥ ਵੱਢਿਆ

56
0


ਮੋਹਾਲੀ 9 ਅਪ੍ਰੈਲ (ਰਾਜੇਸ਼ ਜੈਨ – ਵਿਕਾਸ ਮਠਾੜੂ) : ਬੰਦੀ ਸਿੱਖਾਂ ਦੀ ਰਿਹਾਈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਸਬੰਧੀ ਮੋਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ‘ਤੇ ਸ਼ਨਿਚਰਵਾਰ ਦੇਰ ਰਾਤ ਖ਼ੂਨੀ ਝੜਪ ਹੋ ਗਈ। ਧਰਨਾਕਾਰੀਆਂ ਦੇ ਝਗੜੇ ਦੌਰਾਨ ਨਿਹੰਗ ਦਾ ਬਾਣਾ ਪਹਿਨੇ ਇਕ ਸ਼ਖ਼ਸ ਬੱਬਰ ਸਿੰਘ ਚੰਡੀ (ਬਾਬਾ ਅਮਨਾ ਗਰੁੱਪ) ਗੰਭੀਰ ਜ਼ਖ਼ਮੀ ਹੋਇਆ ਹੈ। ਪਤਾ ਚੱਲਿਆ ਹੈ ਕਿ ਆਪਸੀ ਲੜਾਈ ‘ਚ ਉਸ ਦਾ ਹੱਥ ਵੱਢਿਆ ਗਿਆ। ਜ਼ਖ਼ਮੀ ਹਾਲਤ ‘ਚ ਸਾਥੀ ਸਿਵਲ ਹਸਪਤਾਲ ਫੇਜ਼ 6 ਮੋਹਾਲੀ ਲੈ ਗਏ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਮੋਰਚੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਸ਼ਨਿਚਰਵਾਰ ਰਾਤ ਦੀ ਹੈ ਜਦੋਂ ਇੱਕੋ ਪੜਾਅ ‘ਚ ਰਹਿੰਦੇ ਇਹ ਸ਼ਖ਼ਸ ਆਪਸ ‘ਚ ਭਿੜ ਗਏ ਤੇ ਲੜਾਈ ਖ਼ੂਨ ਰੂਪ ਧਾਰਨ ਕਰ ਗਈ।

LEAVE A REPLY

Please enter your comment!
Please enter your name here