Home Health ਸਿਵਲ ਹਸਪਤਾਲ ਚ ਕਰੋਨਾ ਦੇ ਸੰਬੰਧ ਵਿੱਚ ਕਰਵਾਈ ਮੌਕ ਡਰਿਲ

ਸਿਵਲ ਹਸਪਤਾਲ ਚ ਕਰੋਨਾ ਦੇ ਸੰਬੰਧ ਵਿੱਚ ਕਰਵਾਈ ਮੌਕ ਡਰਿਲ

63
0


ਜਗਰਾਉਂ, 10 ਅਪ੍ਰੈਲ ( ਭਗਵਾਨ ਭੰਗੂ, ਮੋਹਿਤ ਜੈਨ)-ਸਿਵਲ ਹਸਪਤਾਲ ਵਿਖੇ ਐਸ.ਡੀ.ਐਮ. ਸਾਹਿਬ ਗੁਰਵੀਰ ਕੋਹਲੀ ਨੇ ਦੌਰਾ ਕੀਤਾ। ਇਸ ਸਮੇਂ ਉਹਨਾਂ ਨੇ ਕੋਵਿਡ-19 ਦੇ ਸਬੰਧ ਵਿੱਚ ਮੌਕ ਡਰਿੱਲ ਕਰਵਾਈ ਅਤੇ ਕੋਵਿਡ-19 ਦੇ ਕੇਸਾਂ ਨਾਲ ਨਜਿੱਠਣ ਲਈ ਜੋ ਪ੍ਰਬੰਧ ਹਨ, ਉਹਨਾਂ ਦਾ ਮੁਆਇਨਾ ਕੀਤਾ।ਉਹਨਾਂ ਨੇ ਕੋਵਿਡ-19 ਦੇ ਕੇਸਾਂ ਤੋਂ ਬਚਣ ਲਈ ਹਦਾਇਤਾਂ ਵੀ ਦਿੱਤੀਆਂ, ਜਿਹਨਾਂ ਵਿੱਚ ਉਹਨਾਂ ਕਿਹਾ ਕਿ ਆਪਸ ਵਿੱਚ ਦੂਰੀ ਬਣਾ ਕੇ ਰੱਖੋ, ਮਾਸਕ ਦਾ ਸਹੀ ਉਪਯੋਗ ਕਰੋ, ਭੀਡ਼ ਵਾਲੀ ਜਗ੍ਹਾ ਤੇ ਨਾ ਜਾਓ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਤੇ ਸੈਨੇਟਾਇਜਰ ਦੀ ਵਰਤੋਂ ਕਰੋ।ਇਸ ਮੌਕ ਡਰਿੱਲ ਵਿੱਚ ਐਸ.ਐਮ. ਓ. ਡਾ. ਪੁਨੀਤ ਸਿੱਧੂ ਨੇ ਕਿਹਾ ਜੇਕਰ ਕਿਸੇ ਨੂੰ ਬੁਖਾਰ, ਖੰਘ ਜਾਂ ਕਿਸੇ ਨੂੰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਸਿਵਲ ਹਸਪਤਾਲ ਵਿੱਚ ਆ ਕੇ ਡਾਕਟਰੀ ਸਲਾਹ ਲਵੋ ਅਤੇ ਕੋਵਿਡ ਦਾ ਟੈਸਟ ਕਰਵਾਉ।ਉਹਨਾਂ ਨੇ ਕੋਵਿਡ-19 ਦੇ ਲੱਛਣ ਵੀ ਦੱਸੇ ਜਿਵੇ ਕਿ : ਬੁਖਾਰ, ਖੰਘ, ਜੁਕਾਮ, ਥਕਾਵਟ, ਸੁਆਦ ਅਤੇ ਗੰਦ ਦਾ ਨਾ ਆਉਣਾ, ਸਿਰ ਦਰਦ ਗਲੇ ਵਿੱਚ ਖਰਾਸ ਅਤੇ ਅੱਖਾਂ ਦਾ ਲਾਲ ਹੋਣਾ ਆਦਿ ਬਾਰੇ ਦੱਸਿਆ।ਉਹਨਾਂ ਨੇ ਸਾਰੇ ਸਟਾਫ ਨੂੰ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ, ਅਤੇ ਉਹਨਾ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਸਭ ਤੋਂ ਵਧੀਆ ਇਲਾਜ ਹੈ ਬਚਾਅ।ਇਸ ਸਮੇਂ ਡਾਕਟਰ ਈਸ਼ਾ ਡੀਂਗਰਾ, ਡਾ. ਧੀਰਜ ਸਿੰਗਲਾ, ਡਾ. ਮਨੀਤ ਲੂਥਰਾ, ਨਰਸਿੰਗ ਸਿਸਟਰ ਬਲਵਿੰਦਰ ਕੌਰ, ਸਟਾਫ ਨਰਸ ਕਿਰਨਜੀਤ ਕੌਰ ਅਤੇ ਸੰਦੀਪ ਕੌਰ ਆਦਿ ਸਮੂਹ ਸਟਾਫ ਹਾਜਰ ਸਨ।

LEAVE A REPLY

Please enter your comment!
Please enter your name here