ਲੁਧਿਆਣਾ (ਬੋਬੀ ਸਹਿਜਲ) ਸ਼ਹਿਰ ਦੇ ਮਾਲੇਰਕੋਟਲਾ ਰੋਡ ’ਤੇ ਸਥਿਤ ਪਿੰਡ ਬੁਲਾਰਾ ਵਿਚ ਇਕ ਡੇਅਰੀ ਸੰਚਾਲਕ ਤੇ ਉਸ ਦੇ ਨੌਕਰ ‘ਤੇ ਦਾਤ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾਂ ਸਵੇਰੇ 4 ਵਜੇ ਡੇਅਰੀ ਤੋਂ ਬਰਾਮਦ ਹੋਈਆਂ ਹਨ। ਇੱਥੇ ਕੰਮ ਕਰਦੇ ਇਕ ਪੁਰਾਣੇ ਨੌਕਰ ‘ਤੇ ਹੱਤਿਆ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ 70 ਸਾਲਾ ਜੋਤਰਾਮ ਪਿੰਡ ਬਲਾਰਾ ਵਿਖੇ ਡੇਅਰੀ ਚਲਾਉਂਦਾ ਹੈ, 65 ਸਾਲਾ ਫੰਟਾ ਉਸ ਕੋਲ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਤੇ ਸਟੌਪ ਜੋਤਰਾਮ ਨੇ ਕੁਝ ਸਮਾਂ ਪਹਿਲਾਂ ਇੱਥੇ ਕੰਮ ਕਰਦੇ ਗਿਰਧਾਰੀਲਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਦੇਰ ਰਾਤ ਗਿਰਧਾਰੀ ਲਾਲ ਤੇ ਜੋਤਰਾਮ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਗਿਰਧਾਰੀ ਲਾਲ ਨੇ ਮਾਲਕ ਤੇ ਨੌਕਰ ਪੰਡਾ ਦੀ ਦਾਤ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਦੀ ਮੌਰਚਰੀ ‘ਚ ਭੇਜ ਦਿੱਤੀ ਹੈ।
