ਜਗਰਾਉਂ, 2 ਮਾਰਚ ( ਬਲਦੇਵ ਸਿੰਘ)-ਹੋਲੀ ਦੇ ਤਿਉਹਾਰ ਮੌਕੇ 8 ਮਾਰਚ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬੱਚਿਆਂ ਲਈ ਖੇਡ ਮੁਕਾਬਲੇ ਅਤੇ ਪ੍ਰਦਰਸ਼ਨ ਕਰਵਾਈ ਜਾਵੇਗੀ।ਜਿਸ ਵਿਚ ਪੰਜਾਬੀ ਸੁੰਦਰ ਲਿਖਾਈ ਅਤੇ ਚਿਤਰਕਲਾ ਦੇ ਮੁਕਾਬਲਿਆਂ ਤੋਂ ਇਲਾਵਾ ਇੱਕ ਲੱਤ ਤੇ ਖੜ੍ਹਨਾ,ਰੱਸੀ ਟੱਪਣਾ, ਮਿਊਜੀਕਲ ਕੁਰਸੀ ਦੌੜ,ਲੀਡਰ ਦੀ ਸੁਣੋਂ,ਸਿੰਗਲ ਵਿਕਟ ਹਿੱਟ, ਨਿਸ਼ਾਨੇ ਬਾਜ਼ੀ, ਦੌੜਾਂ,ਹਰਡਲ ਰੇਸ,ਇੱਕ ਮਿੰਟ ਦੀਆਂ ਖੇਡਾਂ, ਆਦਿ ਮੁਕਾਬਲੇ ਵੀ ਕਰਵਾਏ ਜਾਣਗੇ। ਜੇਤੂਆਂ ਨੂੰ ਖ਼ਾਲਸਾ ਏਡ ਵੱਲੋਂ ਮੈਡਲਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਉਪਰੋਕਤ ਕੋਈ ਵੀ ਚਾਰ ਖੇਡਾਂ ਲਈ ਐਂਟਰੀ ਫੀਸ 20 ਰੁਪਏ ਹੋਵੇਗੀ।ਹਰ ਪ੍ਰਤੀਯੋਗੀ ਸਿਰ ਢੱਕ ਕੇ ਹੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ।ਇਸ ਤੋਂ ਇਲਾਵਾ ਵੱਖ ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਗਰਾਉਂਡ ਵਿਚ ਹਾਜ਼ਰੀਨ ਵਿਅਕਤੀਆਂ ਲਈ ਸਮਾਪਤੀ ਦੇ ਆਖ਼ਿਰ ਤੇ ਪਰਚੀ ਸਿਸਟਮ ਰਾਹੀਂ ਸਾਇਕਲ, ਡਬਲ ਬੈਡ ਕੰਬਲ,ਵਾਟਰ ਕੂਲਰਜ਼,ਪ੍ਰੈਸ, ਰੋਟੀ ਵਾਲੇ ਡੱਬੇ ਆਦਿ ਵੀ ਇਨਾਮ ਵਜੋਂ ਕੱਢੇ ਜਾਣਗੇ। ਹੋਲੀ ਨਾਲ਼ ਰੰਗਿਆ ਨੂੰ ਭਾਗ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਗਤਕਾ, ਕਵੀਸ਼ਰੀ ਆਦਿ ਦਾ ਵੀ ਨਜ਼ਾਰਾ ਵੇਖਣ ਯੋਗ ਹੋਵੇਗਾ।ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਯਾਦ ਰਹੇ ਕਿ ਖੇਡ ਮੁਕਾਬਲਿਆਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੀ ਹੋਵੇਗਾ।