Home Protest ਨੌਜਵਾਨ ਦੀ ਖੁਦਕੁਸ਼ੀ ਦਾ ਮਾਮਲਾ ਭਖਿਆ

ਨੌਜਵਾਨ ਦੀ ਖੁਦਕੁਸ਼ੀ ਦਾ ਮਾਮਲਾ ਭਖਿਆ

47
0


ਭਦੌੜ(ਬੋਬੀ ਸਹਿਜਲ-ਧਰਮਿੰਦਰ )ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਵਸਨੀਕਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਥਿਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਬਰਨਾਲਾ-ਬਾਜਾਖਾਨਾ ਮੇਨ ਰੋਡ ਤਿੰਨ ਕੋਣੀ ਚੌਕ ਭਦੌੜ ‘ਚ ਮਿ੍ਤਕ ਸਿਕੰਦਰ ਸਿੰਘ ਦੀ ਦੇਹ ਰੱਖ ਕੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਇਆ। ਜਾਣਕਾਰੀ ਅਨੁਸਾਰ ਪਿੰਡ ਵਾਸੀ ਗੁਰਮੇਲ ਸਿੰਘ, ਗੁਰਤੇਜ ਸਿੰਘ, ਬਹਾਦਰ ਸਿੰਘ, ਮਲਕੀਤ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜਗਸੀਰ ਸਿੰਘ ਸੀਰਾ, ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨ ਨੌਜਵਾਨ ਸਿੰਕਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੇ ਪਿੰਡ ਦੇ ਖੇਡ ਸਟੇਡੀਅਮ ‘ਚ ਆਪਣੀ ਖੁਦ ਦੀ ਵੀਡੀਓ ਬਣਾਉਦਿਆ ਕਿਹਾ ਕਿ ਮੇਰੇ ਪਿੰਡ ਦੇ ਹੀ ਤਿੰਨ ਨੌਜਵਾਨ ਮੈਨੂੰ ਡਰਾਉਂਦੇ-ਧਮਕਾਉਂਦੇ ਆ ਰਹੇ ਹਨ ਜਿਸ ਕਰਕੇ ਮੈ ਉਨ੍ਹਾਂ ਤੋਂ ਦੁਖੀ ਹੋ ਕੇ ਸਲਫਾਸ ਤੇ ਸਪਰੇਅ ਪੀ ਕੇ ਆਤਮ ਹੱਤਿਆ ਕਰ ਰਿਹਾ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਜਦੋ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਈਰਲ ਹੋਈ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤੇ ਪਿੰਡ ਵਾਸੀ ਸਟੇਡੀਅਮ ਵੱਲ ਭੱਜੇ ਗਏ ਤਾਂ ਉਨਾਂ ਵੇਖਿਆ ਕਿ ਸਿਕੰਦਰ ਸਿੰਘ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਜਦੋਂ ਉਸ ਨੂੰ ਡਾਕਟਰ ਕੋਲ ਲਿਜਾ ਰਹੇ ਸੀ ਤਾਂ ਉਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਉਨਾਂ ਅੱਗੇ ਦੱਸਿਆ ਕਿ ਮਿ੍ਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਥਾਣਾ ਭਦੌੜ ‘ਚ ਉਸਦੇ ਪਤੀ ਨੂੰ ਮਰਨ ਲਈ ਮਜਬੂਰ ਕਰਨ ਲਈ ਪਿੰਡ ਦੇ ਤਿੰਨ ਨੌਜਵਾਨਾ ਖਿਲਾਫ ਆਪਣੇ ਬਿਆਨ ਕਲਮਵੰਦ ਕਰਵਾ ਦਿੱਤੇ। ਉਨਾਂ ਅੱਗੇ ਦੱਸਿਆ ਕਿ ਪੁਲਿਸ ਨੇ ਭਾਵੇਂ ਤਿੰਨ ਨੌਜਵਾਨਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਉਨਾਂ ਨੂੰ ਗਿ੍ਫ਼ਤਾਰ ਕਰਨ ‘ਚ ਿਢੱਲ ਵਰਤ ਰਹੀ ਹੈ। ਜਿਸ ਕਰਕੇ ਸਾਨੂੰ ਇਹ ਧਰਨਾ ਲਗਾਉਣਾ ਪਿਆ ਹੈ। ਇਸ ਮੌਕੇ ਉਕਤ ਪਿੰਡ ਵਾਸੀਆ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਨੱਛਤਰ ਸਿੰਘ ਧਾਲੀਵਾਲ, ਸੁਰਜੀਤ ਸਿੰਘ, ਪੰਚ ਅਮਰਜੀਤ ਸਿੰਘ, ਅਮਨਦੀਪ ਸਿੰਘ, ਰੁਪਿੰਦਰ ਸਿੰਘ, ਦਰਸਨ ਸਿੰਘ, ਬਲਦੇਵ ਸਿੰਘ ਉਪਲ, ਅਵਤਾਰ ਸਿੰਘ ਉਪਲ, ਰਾਜਪਾਲ ਸਿੰਘ, ਕਿਸਾਨ ਆਗੂ ਗੱਗੀ ਦਿਆਲ ਪੁਰਾ, ਵਿਸਾਖਾ ਸਿੰਘ, ਗੁਰਦੀਪ ਸਿੰਘ, ਕਰਮਜੀਤ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਸਿਧੂਪੁਰ ਦੇ ਪ੍ਰਚਾਰਕ ਗੋਰਾ ਸਿੰਘ ਰਾਈ, ਜੀਤਾ ਸਿੰਘ ਗੱਲ, ਬਿੰਦਰ ਸਿੰਘ, ਦੇਵ ਸਿੰਘ, ਲਛਮਨ ਸਿੰਘ ਆਦਿ ਤੋਂ ਇਲਵਾ ਵੱਡੀ ਗਿਣਤੀ ‘ਚ ਅੌਰਤਾ ਹਾਜ਼ਰ ਸਨ। ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਦੇ ਬਿਆਨਾ ਦੇ ਅਧਾਰ ‘ਤੇ ਥਾਣਾ ਭਦੌੜ ‘ਚ ਉਸਦੇ ਪਤੀ ਨੂੰ ਧਮਕੀਆ ਦੇਕੇ ਮਰਨ ਲਈ ਮਜਬੂਰ ਕਰਨ ‘ਤੇ ਜਿਉਣਾ ਸਿੰਘ, ਬਲਜੀਤ ਸਿੰਘ ਤੇ ਰਾਜਪਾਲ ਕਥਿੱਤ ਮੁਲਜ਼ਮਾਂ ਖਿਲਾਫ ਧਾਰਾ 306, 506 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਨਾਂ੍ਹ ਨੂੰ ਗਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਮਿ੍ਤਕ ਸਿਕੰਦਰ ਸਿੰਘ ਦਾ ਪੋਸਟਮਾਰਟਮ ਕਰਵਾਕੇ ਲਾਸ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here