ਬਰਨਾਲਾ(ਰਾਜਨ-ਰੋਹਿਤ)ਸਥਾਨਕ ਤਰਕਸ਼ੀਲ ਭਵਨ ਵਿਖੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਦੇ ਪੰਜ ਜ਼ਿਲ੍ਹਾ ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ ਤੇ ਮਲੇਰਕੋਟਲਾ ਦੇ ਵਰਕਰਾਂ ਦੀ ਅਹਿਮ ਕਨਵੈਨਸ਼ਨ ਕੁਲਵਿੰਦਰ ਸਿੰਘ ਉੱਡਤ, ਸ਼ੇਰ ਸਿੰਘ ਫ਼ਰਵਾਹੀ, ਬਲਕਾਰ ਸਿੰਘ ਬਠਿੰਡਾ ਤੇ ਜੋਗਿੰਦਰ ਸਿੰਘ ਅੌਲਖ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਤੇ ਊਸ਼ਾ ਰਾਣੀ ਨੇ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨਾਲ ਦੋਸਤੀ ਨਿਭਾਅ ਕੇ ਕਿਰਤੀ ਵਰਗ ਨਾਲ ਧੋ੍ਹ ਕਮਾ ਰਹੀ ਹੈ ਤੇ ਦੇਸ਼ ‘ਚ ਿਫ਼ਰਕੂ ਫ਼ੰਡ ਨੂੰ ਤਿੱਖਾ ਕਰ ਰਹੀ ਹੈ। ਉਨਾਂ੍ਹ ਕਿਹਾ ਕਿ ਮੋਦੀ ਹਕੂਮਤ ਦੇ 9 ਸਾਲ ਦੇ ਰਾਜ ਭਾਗ ਦੌਰਾਨ ਗਰੀਬੀ-ਅਮੀਰੀ ਵਿਚਲਾ ਪਾੜ੍ਹਾ ਪਿਛਲੇ ਸਾਰੇ ਰਿਕਾਰਡ ਤੋੜ ਗਿਆ, ਅੱਜ ਦੇ ਦੌਰ ‘ਚ ਦੇਸ਼ ਦੀ ਦੌਲਤ ਦੇ 72 ਫ਼ੀਸਦੀ ਹਿੱਸੇ ‘ਤੇ 10 ਫ਼ੀਸਦੀ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਬਾਕੀ ਦੇ 90 ਫ਼ੀਸਦੀ ਲੋਕ ਸਿਰਫ਼ 28 ਫ਼ੀਸਦੀ ਦੌਲਤ ਨਾਲ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਆਗੂਆਂ ਕਿਹਾ ਕਿ ਯੂਨੀਅਨ ਵਲੋਂ 8 ਮਾਰਚ ਤੋਂ 15 ਮਾਰਚ ਤੱਕ ਅੌਰਤ ਬਰਾਬਰੀ ਦਿਵਸ ਦੇ ਰੂਪ ‘ਚ ਹਫ਼ਤਾ ਮਨਾਇਆ ਜਾਵੇਗਾ। ਹਰ ਜ਼ਲਿ੍ਹੇ ‘ਚ ਅੌਰਤਾਂ ਦੇ ਹੱਕਾਂ ਤੇ ਸੰਵਿਧਾਨਿਕ ਬਰਾਬਰੀ ਦੀ ਧਾਰਨਾ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ। 23 ਮਾਰਚ ਨੂੰ ਹਰੇਕ ਜ਼ਲਿ੍ਹਾ ਤੇ ਤਹਿਸੀਲ ਪੱਧਰ ‘ਤੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਦਿਵਸ ਵਜੋਂ ਮਨਾਇਆ ਜਾਵੇਗਾ। 5 ਅਪ੍ਰਰੈਲ ਨੂੰ ਦਿੱਲੀ ਰੈਲੀ ‘ਚ ਹਜ਼ਾਰਾਂ ਵਰਕਰ ਪੰਜਾਬ ਦੀ ਧਰਤੀ ਤੋਂ ਜਾਣਗੇ ਤੇ ਆਉਣ ਵਾਲੇ ਦਿਨਾਂ ‘ਚ ਨੁੱਕੜ ਮੀਟਿੰਗਾਂ ਕਰਕੇ ਦਿੱਲੀ ਰੈਲੀ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਊੱਡਤ, ਜੋਗਿੰਦਰ ਅੌਲਖ, ਬਲਕਾਰ ਸਿੰਘ, ਮਾਨ ਸਿੰਘ, ਸ਼ੇਰ ਸਿੰਘ ਫ਼ਰਵਾਹੀ, ਮਿਡ ਡੇ ਮੀਲ ਵਰਕਰ ਯੂਨੀਅਨ ਦੇ ਹਰਪਾਲ ਕੌਰ, ਆਂਗਣਵਾੜੀ ਵਰਕਰ ਯੂਨੀਅਨ ਸੀਟੂ ਦੇ ਸੂਬਾਈ ਆਗੂ ਰਣਜੀਤ ਕੌਰ ਸਣੇ ਵੱਡੀ ਗਿਣਤੀ ‘ਚ ਆਗੂ ਤੇ ਵਰਕਰ ਹਾਜ਼ਰ ਸਨ।
