Home Health ਸ਼ਹਿਰ ਨੂੰ ਸਾਫ ਰੱਖਣ ਦਾ ਸੰਦੇਸ਼ ਦਿੰਦੇ ਹੋਏ ਸਵੱਛਤਾ ਰੈਲੀ ਕੱਢੀ ਗਈ

ਸ਼ਹਿਰ ਨੂੰ ਸਾਫ ਰੱਖਣ ਦਾ ਸੰਦੇਸ਼ ਦਿੰਦੇ ਹੋਏ ਸਵੱਛਤਾ ਰੈਲੀ ਕੱਢੀ ਗਈ

68
0


ਜਗਰਾਓਂ, 9 ਨਵੰਬਰ ( ਸਤੀਸ਼ ਕੋਹਲਾ, ਮਿਅੰਕ ਜੈਨ )-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ,(ਸੀ ਐਫ) ਸੀਮਾ ਅਤੇ ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਦੀ ਦੇਖ ਰੇਖ ਹੇਠ ਨਗਰ ਕੌਂਸਲ ਜਗਰਾਉਂ ਅਤੇ ਆਰ.ਕੇ ਪਬਲਿਕ ਸਕੂਲ, ਲਾਲਾ ਲਾਜਪਤ ਰਾਏ ਕੰਨਿਆ ਸਕੂਲ, ਵੈਲਫੇਅਰ ਸੁਸਾਇਟੀ ਜਗਰਾਉਂ ਅਤੇ ਗਰੀਨ ਪੰਜਾਬ ਮਿਸ਼ਨ ਨਾਲ ਮਿਲ ਕੇ ਸ਼ਹਿਰ ਜਗਰਾਉਂ ਨੂੰ ਸਿੰਗਲ ਯੂਜ਼ ਪਲਾਸਟਿਕ ਅਤੇ ਕੂੜਾ ਰਹਿਤ ਕਰਨ ਲਈ ਇੱਕ ਸਵੱਛਤਾ ਰੈਲੀ ਕੱਢੀ ਗਈ। ਇਸ ਰੈਲੀ ਦਾ ਆਰੰਭ ਆਰ.ਕੇ ਪਬਲਿਕ ਸਕੂਲ ਤੋਂ ਸ਼ੁਰੂ ਹੋਕੇ ਲਾਲਾ ਲਾਜਪਤ ਰਾਏ ਕੰਨਿਆ ਸਕੂਲ ਵਿਖੇ ਖਤਮ ਕੀਤੀ ਗਈ। ਇਸ ਰੈਲੀ ਵਿੱਚ ਵਿਸ਼ੇਸ਼ ਤੋਰ ਤੇ ਲੋਕਾਂ ਨੂੰ ਗਿੱਲੇ-ਸੁੱਕ ਕੂੜੇ ਬਾਰੇ, ਪਲਾਸਟਿਕ ਫਰੀ ਕਰਨ ਬਾਰੇ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਬਾਏ ਜਾਗਰੂਕ ਕੀਤਾ ਗਿਆ । ਇਸ ਰੈਲੀ ਦੇ ਦੌਰਾਨ ਗਰੀਨ ਪੰਜਾਬ ਮਿਸ਼ਨ ਵੱਲੋਂ ਫਰੀ ਬੂਟਿਆਂ ਦੀ ਸੇਵਾ ਕੀਤੀ ਗਈ। ਇਸ ਰੈਲੀ ਵਿੱਚ ਗੁਰਿੰਦਰ ਸਿੰਘ ਪ੍ਰਧਾਨ ਵੈਲਫੇਅਰ ਸੁਸਾਇਟੀ ਜਗਰਾਉਂ, ਡਾਂ ਨਰਿੰਦਰ ਸਿੰਘ, ਡਾ ਰਜਿੰਦਰ ਜੈਨ,ਐਡਵੋਕੇਟ ਨਵੀਨ ਗੁਪਤਾ,ਡਾਂ ਮਦਨ ਮਿੱਤਲ, ਪ੍ਰੇਮ ਚੰਦ ਗਰਗ, ਸ਼੍ਰੀਮਤੀ ਸੀਮਾ ਸ਼ਰਮਾ ਪ੍ਰਿੰਸੀਪਲ ਆਰ.ਕੇ ਪਬਲਿਕ ਸਕੂਲ, ਸ਼੍ਰੀਮਤੀ ਮੰਜੂ ਗਰੋਵਰ ਪ੍ਰਿੰਸੀਪਲ ਲਾਲਾ ਲਾਜਪਤ ਰਾਏ ਕੰਨਿਆ ਸਕੂਲ, ਸੱਤਪਾਲ ਸਿੰਘ ਦੇਹੜਕਾ, ਕੰਚਨ ਗੁਪਤਾ, ਪਰਮਜੀਤ ਉੱਪਲ, ਹਰਦੀਪ ਜੱਸੀ, ਮੈਡਮ ਸੰਤੋਸ਼,ਮੈਡਮ ਪਰਮਜੀਤ, ਮੈਡਮ ਪੂਜਾ, ਮੈਡਮ ਆਂਚਲ ਮੈਡਮ ਸੁਖਪ੍ਰੀਤ, ਸਾਬਕਾ ਪ੍ਰਿੰਸੀਪਲ ਵਿਨੋਦ ਦੁਆ ਮੈਡਮ ਅਤੇ ਸ਼ਿਖਾ ਬਿੰਲਡਿੰਗ ਇੰਸਪੈਕਟਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ,ਜਗਮੋਹਨ ਸਿੰਘ ਕਲਰਕ, ਗਗਨਦੀਪ ਖੁੱਲਰ ਕਲਰਕ, ਮੋਟੀਵੇਟਰ,ਗਗਨਦੀਪ ਧੀਰ,ਨਵਨੀਤ ਕੌਰ,ਦਮਨਪ੍ਰੀਤ ਕੌਰ ਹਾਜਰ ਸਨ।

LEAVE A REPLY

Please enter your comment!
Please enter your name here