Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਪੰਜਾਬ ਸਰਕਾਰ ਬਨਾਮ ਅੰਮ੍ਰਿਤਪਾਲ ਸਿੰਘ

ਨਾਂ ਮੈਂ ਕੋਈ ਝੂਠ ਬੋਲਿਆ..?
ਪੰਜਾਬ ਸਰਕਾਰ ਬਨਾਮ ਅੰਮ੍ਰਿਤਪਾਲ ਸਿੰਘ

93
0


ਪੰਜਾਬ ਦੀ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਦੇ ਪ੍ਰਧਾਨ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅਮਿ੍ਰਤਪਾਲ ਸਿੰਘ ਨੂੰ ਉਸ ਜਥੇਬੰਦੀ ਦਾ ਪ੍ਰਧਾਨ ਥਾਪ ਦਿਤਾ ਗਿਆ। ਅੰਮ੍ਰਿਤਪਾਲ ਸਿੰਘ ਉਦੋਂ ਤੋਂ ਹੀ ਸੁਰਖੀਆਂ ’ਚ ਹੈ। ਅੰਮ੍ਰਿਤਪਾਲ ਸਿੰਘ ਨੂੰ ਸਰਕਾਰ, ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀਆਂ ਏਜੰਸੀਆਂ ਵਲੋਂ ਇਕ ਬਹੁਤ ਵੱਡੇ ਅਤੇ ਖਤਰਨਾਕ ਅੱਤਵਾਦੀ ਦੇ ਤੌਰ ਤੇ ਪੇਸ਼ ਕਰ ਦਿਤਾ ਗਿਆ। ਅਜਨਾਲਾ ਥਾਣੇ ਦਾ ਘੇਰਾਓ ਕਰਨ ਤੋਂ ਬਾਅਦ ਅਚਾਨਕ ਸਰਕਾਰ ਅਤੇ ਏਜੰਸੀਆਂ ਇਕਦਮ ਹਰਕਤ ਵਿਚ ਆ ਗਈਆਂ। ਅਮਿਤਪਾਲ ਸਿੰਘ ਦੇ ਸਾਥੀਆਂ ਦੀ ਵੱਡੇ ਪੱਧਰ ਤੇ ਕੀਤੀ ਗਈ ਧਰਪਕੜ ਨੇ ਪੰਜਾਬ ਵਿੱਚ ਪੂਰੀ ਹਲਚਲ ਮਚਾ ਦਿੱਤੀ ਸੀ। ਹੁਣ ਅਮਿ੍ਰਤਪਾਲ ਸਿੰਘ ਦੇ ਨਾਲ ਹੀ ਉੁਸੇ ਦਿਨ ਤੋਂ ਫਰਾਰ ਹੋਏ ਪੱਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਪੁਲਿਸ ਅਧਿਕਾਰੀ ਪੱਪਲਪ੍ਰੀਤ ਸਿੰਘ ਤੋਂ ਕਈ ਭੇਦ ਹਾਸਲ ਕਰਨ ਦਾ ਦਾਅਵਾ ਵੀ ਕਰ ਰਹੇ ਹਨ। ਹੁਣ ਇਸ ਮਾਮਲੇ ’ਚ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਤੈਅ ਹੈ ਕਿ ਸਰਕਾਰ ਇਸ ਚੈਪਟਰ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ ਕਿਉਂਕਿ ਸਰਕਾਰ ਅਤੇ ਏਜੰਸੀਆਂ ਦੀ ਇਹੀ ਇੱਛਾ ਹੈ ਕਿ ਅੰਮ੍ਰਿਤਪਾਲ ਸਿੰਘ ਵਲੋਂ ਜਿੰਨੀ ਤੇਜੀ ਨਾਲ ਪੰਜਾਬ ਵਿਚ ਆਪਣੇ ਤੌਰ ਤੇ ਇਕ ਵੱਖਰਾ ਸੰਘਰਸ਼ ਸ਼ੁਰੂ ਕੀਤਾ ਸੀ ਉਸ ਮਾਮਲੇ ਨੂੰ ਉਨੀ ਹੀ ਸ੍ਰਕੀ ਨਾਲ ਪੂਰੀ ਤਰ੍ਹਾਂ ਦਬਾ ਦਿਤਾ ਾਵੇ ਅਤੇ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿਤ ਅਗਾਂਹ ਤੋਂ ਕੋਈ ਇਸ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕਰਨ ਦੀ ਹਿੰਮਤ ਨਾ ਦਿਖਾ ਸਕੇ। ਅਮਿ੍ਰਤਪਾਲ ਸਿੰਘ ਅਤੇ ਪੱਪਲਪ੍ਰੀਤ ਸਿੰਘ ਸਮੇਤ 8 ਹੋਰ ਇਨ੍ਹਾਂ ਦੇ ਸਾਥੀਆਂ ਤੇ ਸਰਕਾਰ ਅਤੇ ਪੁਲਿਸ ਵਲੋਂ ਐਨਐਸਏ ਲਗਾਇਆ ਗਿਆ ਹੈ। ਜਿੰਨਾਂ ਵਿਚੋਂ ਪੱਪਲਪ੍ਰੀਤ ਸਿੰਘ ਸਮੇਤ 9 ਲੋਕਾਂ ਨੂੰ ਆਸਾਮਾ ਦੇ ਡਬਰੂਦੜ੍ਹ ਜੇਲ ਵਿਚ ਨਜਰਬੰਦ ਕਰ ਦਿਤਾ ਗਿਆ ਹੈ। ਇਨ੍ਹਾਂ ਸਾਰਿਆਂ ਤੇ ਐਨ.ਐਸ.ਏ ਲਗਾਉਣ ਲਈ ਦੇ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਹੈ। ਜੇਕਰ ਹਾਈਕੋਰਟ ਤੋਂ ਰਾਹਤ ਨਾ ਮਿਲੀ ਅਤੇ ਐਨਐਸਏ ਇਨ੍ਹਾਂ ਸਾਰਿਆਂ ’ਤੇ ਬਰਕਾਰ ਰਹਿੰਦਾ ਹੈ ਤਾਂ ਸਰਕਾਰ ਇਨ੍ਹਾਂ ਲੋਕਾਂ ਨੂੰ ਕਈ ਸਾਲਾਂ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਵੇਗੀ। ਜਿਸ ਤਰ੍ਹਾਂ ਪਹਿਲਾਂ ਤੋਂ ਹੀ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਲਗਾਤਾਰ ਸਘੰਰਸ਼ ਕਰ ਰਹੇ ਹਾਂ ਪਰ ਸਰਾਕਰਾਂ ਹਰ ਵਾਰ ਮੰਗੇ ਗਏ ਜਵਾਬ ਵਿਚ ਇਹ ਕਹਿ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਸਤਾ ਬੰਦ ਕਰ ਦਿੰਦੀਆਂ ਹਨ ਕਿ ਇਨ੍ਹਾਂ ਲੋਕਾਂ ਨੂੰ ਰਿਹਾਅ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੇ ਬਾਹਰ ਆਉਣ ਤੇ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਅਤੇ ਸਰਕਾਰ ਵੱਲੋਂ ਇਹਨਾਂ ਲੋਕਾਂ ਲਈ ਇਹੀ ਜਵਾਬ ਹੋਵੇਗਾ। ਇਸ ਲਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਨੂੰ ਹਮੇਸ਼ਾ ਲਈ ਦਬਾ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਹ ਸੰਕੇਤ ਵੀ ਦਿੱਤਾ ਜਾਵੇਗਾ ਕਿ ਆਉਣ ਵਾਲੇ ਸਮਿਆਂ ਵਿੱਚ ਕੋਈ ਵੀ ਗਤੀਵਿਧੀ ਇਸ ਤਰ੍ਹਾਂ ਨਾ ਕਰ ਸਕੇ। ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਵਾਰ-ਵਾਰ ਅਮਿ੍ਰਤਪਾਲ ਸਿੰਘ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਖੁਦ ਆਤਮ ਸਪਰਪਣ ਕਰ ਦੇਵੇ। ਜਥੇਦਾਰ ਸਾਹਿਬ ਦੇ ਇਸ ਫੁਰਮਾਨ ਨੂੰ ਮੰਨ ਕੇ ਅਮਿ੍ਰਤਪਾਲ ਸਿੰਘ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ ਪਰ ਉਸਦੇ ਲਈ ਉਸਨੂੰ ਸਿੰਘ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਹੀ ਆਤਮ ਸਮਰਪਣ ਕਰਨਾ ਚਾਹੀਦਾ ਹੈ। ੁਪ ਇਥੇ ਇਹ ਵੀ ਸ਼ੰਕਾ ਹੈ ਕਿ ਪੁਲਿਸ ਅਤੇ ਸਰਕਾਰ ਅੰਮ੍ਰਿਤਪਾਲ ਸਿੰਘ ਦਾ ਆਤਮ ਸਮਰਪਣ ਨਹੀਂ ਚਾਹੇਗੀ ਸਗੋਂ ਪੁਲਿਸ ਉਸਦੀ ਗ੍ਰਿਫਤਾਰੀ ਦਿਖਾਉਣਾ ਪਸੰਦ ਕਰੇਗੀ। ਜੇਕਰ ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਰਾਹੀਂ ਆਤਮ ਸਮਰਪਣ ਕਰਦੇ ਹਨ ਤਾਂ ਫਿਰ ਉਸਦਾ ਸੰਘਰਸ਼ ਜ਼ਿਆਦਾ ਦੇਰ ਤੱਕ ਦਬਾਇਆ ਨਹੀਂ ਜਾ ਸਕੇਗਾ ਅਤੇ ਉਸਦੇ ਜੇਲ੍ਹ ਤੋਂ ਜਲਦੀ ਬਾਹਰ ਆਉਣ ਦੀਆਂ ਪ੍ਰਬਲ ਸੰਭਾਵਨਾਵਾਂ ਹਨ ਅਤੇ ਦੂਜੇ ਪਾਸੇ ਜੇਕਰ ਪੁਲਿਸ ਅਤੇ ਸਰਕਾਰ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਉਹ ਉਸ ਪਾਸੋਂ ਹਥਿਆਰਾਂ ਦੀ ਬਰਾਮਦਗੀ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜਾਂ ਨੂੰ ਵੀ ਪੇਸ਼ ਕਰੇਗੀ। ਇਸ ਕੇਸ ਨੂੰ ਇਸ ਤਰ੍ਹਾਂ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਵੇਗਾ ਕਿ ਉਹ ਸੱਚਮੁੱਚ ਹੀ ਇਕ ਵੱਡਾ ਅਤੇ ਖਤਰਨਾਕ ਅਪਰਾਧੀ ਹੈ। ਪੁਲਿਸ ਦੀ ਇਸ ਕਾਰਵਾਈ ਵਾਲ ਅਮਿ੍ਰਤਪਾਲ ਸਿੰਘ ਨੂੰ ਲੰਬਾ ਸਮਾਂ ਜੇਲ ਵਿਚ ਬਤੀਤ ਕਰਨਾ ਪਏਗਾ। ਹੁਣ ਇਹ ਤੈਅ ਹੈ ਕਿ ਅੰਮ੍ਰਿਤਪਾਲ ਸਿੰਘ ਜ਼ਿਆਦਾ ਦੇਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਰਹਿ ਸਕੇਗਾ। ਬਿਹਤਰ ਹੈ ਕਿ ਅੰਮ੍ਰਿਤਪਾਲ ਸਿੰਘ ਜਥੇਦਾਰ ਸਾਹਿਬ ਦੀ ਗੱਲ ਮੰਨ ਕੇ ਉਨ੍ਹਾਂ ਰਾਹੀਂ ਆਤਮ ਸਮਰਪਣ ਕਰੇ ਕਿਉਂਕਿ ਆਤਮ ਸਮਰਪਣ ਕਰਨ ਅਤੇ ਗ੍ਰਿਫਤਾਰੀ ਦਿਖਾਉਣ ਵਿੱਚ ਕਾਨੂੰਨੀ ਤੌਰ ਤੇ ਜਮੀਨ ਆਸਮਾਨ ਦਾ ਫਰਕ ਹੈ। ਇਸ ਲਈ ਹੁਣ ਅੰਮ੍ਰਿਤਪਾਲ ਨੂੰ ਹੁਣ ਪੁਲਿਸ ਨਾਲ ਅੱਖ ਮਿਚੋਲੀ ਵਾਲਾ ਖੇਲ ਖਤਮ ਕਰਕੇ ਸਾਹਮਣੇ ਆ ਕੇ ਹਾਲਾਤਾਂ ਨਾਲ ਲੜਣ ਲਈ ਅੱਗੇ ਆਉਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here