Home Protest ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ...

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦਿੱਤਾ ਮੰਗ ਪੱਤਰ

41
0

ਸਿੱਧਵਾਂਬੇਟ, 11 ਅਪ੍ਰੈਲ ( ਰਾਜਨ ਜੈਨ) –
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਜਿਲ੍ਹਾ ਲੁਧਿਆਣਾ ਬਲਾਕ ਸਿੱਧਵਾ ਬੇਟ ਵੱਲੋਂ ਜ਼ਿਲਾ ਪ੍ਰਧਾਨ ਗੁਰਅਮਿ੍ਰੰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਦੀ ਅਗਵਾਈ ਹੇਠ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਡਿਪਟੀ ਕਮਿਸ਼ਨਰ/ ਉੱਚ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ । ਇਸ ਮੌਕੇ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੰਮ ਕਰਦਿਆਂ 47 ਸਾਲ ਬੀਤ ਗਏ ਹਨ । ਪਰ ਸਮੇਂ ਦੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਐਨੇ ਲੰਮੇ ਸਮੇਂ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਤਾਂ ਕੀ ਬਣਾਉਣਾ ਸੀ , ਪਿਛਲੇਂ ਪੰਜ ਸਾਲਾਂ ਤੋਂ ਉਹਨਾਂ ਦੇ ਮਾਣ ਭੱਤੇ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ । ਜਦੋਂ ਕਿ ਇਸ ਸਮੇਂ ਵਿਚ ਮਹਿੰਗਾਈ ਕਈ ਗੁਣਾ ਵੱਧ ਚੁੱਕੀ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ।ਕਰਮਜੀਤ ਕੌਰ ਸਦਰਪੁਰਾ ਜਨਰਲ ਸਕੱਤਰ, ਜਸਵੀਰ ਕੌਰ ਬਲੀਪੁਰ ਸਹਾਇਕ ਸਕੱਤਰ,,ਗੁਰਚਰਨ ਕੌਰ ਭੂੰਦੜੀ ਪ੍ਰਚਾਰ ਸਕੱਤਰ,ਸਰਬਜੀਤ ਕੌਰ ਵਿਰਕ ਪ੍ਰੈਸ਼ ਸਕੱਤਰ, ਪੁਸਪਿੰਦਰ ਕੌਰ, ਪਰਮਜੀਤ ਕੌਰ ਬੁਜਰਗ ਸਰਕਲ ਪ੍ਰਧਾਨ ਅਤੇ ਅਮਰਜੀਤ ਕੌਰ ਬਣੀਏਵਾਲ ਸਰਕਲ ਪ੍ਰਧਾਨ ਆਦਿ ਆਗੂ ਮੌਜੂਦ ਸਨ ।

LEAVE A REPLY

Please enter your comment!
Please enter your name here