ਜਗਰਾਉਂ, 12 ਅਪ੍ਰੈਲ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਇੰਨਟਰੈਕਟ ਰੋਟਰੀ ਕਲੱਬ ਜਗਰਾਉਂ ਦੀ ਮਨੁੱਖਤਾ ਦੀ ਭਲਾਈ ਲਈ ਉਲੀਕੇ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਸ ਵਿਚ ਸੜਕ ਕਿਨਾਰੇ ਰਹਿੰਦੇ ਲੋਕਾਂ ਲਈ ਚੰਗੀ ਹਾਲਤ ਦੇ ਕੱਪੜੇ ਉਹਨਾਂ ਨੂੰ ਦੇਣ ਦੀ ਪਹਿਲ ਕਦਮੀ ਕੀਤੀ ਹੈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਤੇ ਆਪਣੇ ਮਾਪਿਆਂ ਦੇ ਵਧੀਆ ਹਾਲਤ ਦੇ ਕੱਪੜੇ ਇੱਕ ਥਾਂ ਇਕੱਤਰ ਕੀਤੇ ਉਹਨਾਂ ਨੂੰ ਵੰਡਣ ਲਈ ਭੇਜ ਦਿੱਤਾ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਵਿਦਿਆਰਥੀਆਂ ਦੇ ਵਧਾਏ ਕਦਮ ਨੇ ਸਾਡਾ ਅਤੇ ਇਹਨਾਂ ਦੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਅਸੀਂ ਆਪਣੇ ਹੱਥੀ ਲਾਏ ਇਹਨਾਂ ਬੂਟਿਆਂ ਦੀ ਛਾਂ ਮਾਣ ਸਕਦੇ ਹਾਂ। ਅਜਿਹੇ ਕੰਮਾਂ ਵਿਚ ਅਸੀਂ ਸ਼ੁਰੂ ਤੋਂ ਹੀ ਆਪਣੇ ਹਰ ਵਿਦਿਆਰਥੀ ਅੰਦਰ ਗੁਣ ਪੈਦਾ ਕਰਦੇ ਹਾਂ। ਅੱਜ ਦੇ ਇਸ ਕਦਮ ਨੇ ਉਹਨਾਂ ਬੇ-ਸਹਾਰਾ ਲੋਕਾਂ ਦੀਆਂ ਲੱਖਾਂ ਦੁਆਵਾਂ ਸਦਕਾ ਇਹ ਆਪਣੇ ਭਵਿੱਖ ਵਿਚ ਆਪਣੀ ਮੰਜ਼ਿਲ ਤੇ ਪਹੁੰਚਣ ਵਿਚ ਸਹਾਈ ਹੋਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿਮਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿਮਘ ਬਰਾੜ, ਅਜਮੇਰ ਸਿੰਘ ਰੱਤੀਆਂ,ਸਤਵੀਰ ਸਿਮਘ ਸੇਖੋਂ ਨੇ ਵਿਦਿਆਰਥੀਆਂ ਦੀ ਸੋਚ ਨੂੰ ਬਹੁ-ਗੁਣੀ ਦੱਸਿਆ ਤੇ ਰੋਟਰੀ ਕਲੱਬ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।