ਜਗਰਾਓ, 17 ਅਕਤੂਬਰ ( ਅਨਿਲ ਕੁਮਾਰ)-ਮਾਲਵੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਦੇ ਵਿਦਿਆਰਥੀਆਂ ਦੁਆਰਾ ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਸਾਇੰਸ ਅਤੇ ਮੈੈਥਮੈਟਿਕ ਤੇ ਅਧਾਰਿਤ ਵੱਖ—ਵੱਖ ਸਾਇੰਸ ਅਤੇ ਮੈਥ ਦੇ ਮਾਡਲਾ ਦੀ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿੱਚ ਵਿਗਿਆਨ ਨੂੰ ਪ੍ਰਦਰਸ਼ਿਤ ਕਰਦੇ ਵੱਖ—ਵੱਖ ਮਾਡਲ ਜਿੰਨਾਂ ਵਿੱਚ ਫੂਡ ਚੈਨ, (ਭੋਜਨ ਲੜੀ), ਭੂਚਾਲ ਅਤੇ ਜਵਾਲਾ ਮੁਖੀ ਪ੍ਰਕਿਰਿਆਵਾਂ, ਹਾਈਡਰੋਲਿਕ ਆਟੋਮੈਟਿਕ ਲਿਫਟ, ਮਨੁੱਖ ਅਤੇ ਬਨਸਪਤੀ ਸੈਲਾਂ ਦੀ ਬਣਤਰ, ਐਸਿਡ ਰੇਨ ਅਤੇ ਡ੍ਰਿਪ ਇਰੀਗੇ੍ਰਸ਼ਨ, ਸੋਲਰ ਸਿਸਟਮ ਅਤੇ ਇਸਤੋਂ ਬਿਨਾਂ ਮੈਥ ਨੂੰ ਪ੍ਰਦਰਸ਼ਿਤ ਕਰਦੇ 3ਡੀ ਸ਼ੇਪਸ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆਂ ਨੇ ਸਾਇੰਸ ਮਾਡਲਾਂ ਦੇ ਸਵੈ ਚਲਿਤ (ਵਰਕਿੰਗ) ਮਾਡਲ ਵੀ ਬਣਾਏ ਇਸ ਦੌਰਾਨ ਪ੍ਰਦਰਸ਼ਨੀ ਦੇਖਣ ਆਏ ਵੱਖ—ਵੱਖ ਮਹਿਮਾਨਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੇ ਇਹਨਾਂ ਯਤਨਾਂ ਦੀ ਸਹਾਰਨਾ ਕੀਤੀ।ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਸਕੂਲ ਵਿੱਚ ਕਰਵਾਏ ਇਸ ਵਿਗਿਆਨਕ ਮੇਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਕਿਹਾ ਕਿ ਲੋਕਾਂ ਵਿੱਚ ਵਿਗਿਆਨ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਲਈ ਅਜਿਹੇ ਮੇਲੇ ਆਯੋਜਿਤ ਕਰਨੇ ਲਾਜਮੀ ਹਨ।ਉਹਨਾਂ ਨੇ ਇਸ ਮੌਕੇ ਵਿਦਿਆਰਥੀਆਂ ਦੇ ਨਾਲ—ਨਾਲ ਉਹਨਾਂ ਦੇ ਅਧਿਆਪਕਾਂ ਹਰਮਨਜੋਤ ਕੌਰ (ਭੋਤਿਕ ਵਿਗਿਆਨ), ਪਰਮਵੀਰ ਸਿੰਘ (ਰਸਾਇਣ ਵਿਗਿਆਨ), ਜੋਤੀ ਸ਼ਰਮਾ (ਬਨਸਪਤੀ ਵਿਗਿਆਨ) ਸਤਿੰਦਰਪਾਲ ਕੌਰ, ਪਰਮਜੀਤ ਕੌਰ, ਇੰਦਰਪ੍ਰੀਤ ਸਿੰਘ ਮੈਥਮੈਟਿਕਸ ਨੂੰ ਇਸ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਵਧਾਈ ਦਿੱਤੀ।ਇਸ ਸਮੇਂ ਮੈਨੇਜਰ ਮਨਦੀਪ ਚੌਹਾਨ ਨੇ ਸਮੂਹ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ। ਇਸ ਦੌਰਾਨ ਸਕੂਲ ਮੈਨੇਜਮੈਂਟ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਆਦਿ ਹਾਜਿਰ ਸਨ।