ਜਗਰਾਉਂ, 13 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ ) -ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਜਗਰਾਉਂ ਲੀਡਰਸ਼ਿਪ ਵਲੋਂ ਪਾਰਟੀ ਵਰਕਰਾਂ ਜਲੰਧਰ ਜ਼ਿਮਨੀ ਚੋਣ ਲਈ ‘ਚ ਪ੍ਰਚਾਰ ਲਈ ਪ੍ਰੇਰਿਤ ਕੀਤਾ ਤੇ ਵਰਕਰਾਂ ਨੂੰ ਚੋਣ ਪ੍ਰਚਾਰ ਲਈ ਡਟ ਜਾਣ ਦਾ ਸੱਦਾ ਦਿੱਤਾ। ਹਲਕਾ ਇੰਚਾਰਜ ਐਸ ਆਰ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ-ਬਸਪਾ ਹਲਕਾ ਜਗਰਾਉਂ ਦੇ ਵਰਕਰਾਂ ਵਲੋਂ ਇਕਸੁਰਤਾ ਨਾਲ ਇਸ ਜ਼ਿਮਨੀ ਚੋਣ ਵਿੱਚ ਡਟਣ ਦਾ ਪ੍ਰਣ ਕੀਤਾ ਗਿਆ।ਇਸ ਮੌਕੇ ਐਸ ਆਰ ਕਲੇਰ ਨੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਦਿਸ਼ਾਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਕੀਤੇ ਬੇਤਹਾਸ਼ਾ ਵਿਕਾਸ ਕਾਰਜਾਂ ਬਾਰੇ ਘਰ-ਘਰ ਜਾ ਕੇ ਦੱਸਣ।ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਨਾਂਕਾਮੀਆ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ ਤੇ ਵੋਟਰਾਂ ਨੂੰ ਸੱਚ ਝੂਠ ਦੀ ਪਛਾਣ ਕਰਵਾਈ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਬਿੰਦਰ ਸਿੰਘ ਮਨੀਲਾ, ਹਲਕਾ ਇੰਚਾਰਜ ਬਸਪਾ ਸਾਧੂ ਸਿੰਘ ਤੱਪੜ, ਹਲਕਾ ਇੰਚਾਰਜ ਬਸਪਾ ਹਰਜੀਤ ਸਿੰਘ ਲੀਲਾ ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ,ਸਾਬਕਾ ਸਰਪੰਚ ਨਿਰਭੈ ਸਿੰਘ ਅਲੀਗੜ੍ਹ, ਪ੍ਰਧਾਨ ਜਤਿੰਦਰ ਰਿੰਕੂ ਕਲੇਰਾ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਪ੍ਰਧਾਨ ਜੱਟ ਗਰੇਵਾਲ, ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਪ੍ਰਧਾਨ ਸਤਨਾਮ ਸਿੰਘ ਬੱਸੂਵਾਲ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਨੰਦ ਸਿੰਘ ਸਿੱਧਵਾ ਕਲਾ, ਦੀਪਇੰਦਰ ਸਿੰਘ ਭੰਡਾਰੀ, ਰਛਪਾਲ ਸਿੰਘ ਚੱਕਰ, ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਹਰਦੇਵ ਸਿੰਘ ਬੋਬੀ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸੇਰਜੰਗ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪੰਚ ਸਿਕੰਦਰ ਸਿੰਘ ਲੱਖਾ, ਮਿੱਟੂ ਸਵੱਦੀ, ਗੁਰਪ੍ਰੀਤ ਸਿੰਘ ਬੱਸੂਵਾਲ, ਰਾਜਦੀਪ ਸਿੰਘ ਕੋਠੇ ਸੇਰਜੰਗ, ਪ੍ਰਧਾਨ ਪ੍ਰਦੀਪ ਸਿੰਘ ਅਖਾੜਾ, ਡਾਕਟਰ ਗੁਰਮੀਤ ਸਿੰਘ ਜਗਰਾਉਂ, ਮਨਦੀਪ ਸਿੰਘ ਸਿੱਧਵਾ ਕਲਾ, ਜਸਵੰਤ ਸਿੰਘ ਕੋਠੇ ਖਜੂਰਾ, ਜਗਤਾਰ ਸਿੰਘ ਕੋਠੇ ਅੱਠ ਚੱਕ, ਸਾਬਕਾ ਸਰਪੰਚ ਚਮਕੌਰ ਸਿੰਘ ਬੁਜਗਰ, ਗੁਰਦੀਪ ਸਿੰਘ ਬੁਜਗਰ, ਜੋਨਸਨ ਜਗਰਾਉਂ,ਮਨਜੀਤ ਸਿੰਘ ਫੌਜੀ, ਪਾਲਾ ਨੰਬਰਦਾਰ ਭੰਮੀਪੁਰਾ ਹਾਜਰ।।