Home ਪਰਸਾਸ਼ਨ ਜ਼ਿਲ੍ਹਾ ਦੀਆਂ ਮੰਡੀਆਂ ਵਿੱਚ ਪਹੁੰਚੀ 83159 ਐਮ.ਟੀ. ਕਣਕ ਵਿੱਚੋਂ 65 ਫ਼ੀਸਦੀ ਕਣਕ...

ਜ਼ਿਲ੍ਹਾ ਦੀਆਂ ਮੰਡੀਆਂ ਵਿੱਚ ਪਹੁੰਚੀ 83159 ਐਮ.ਟੀ. ਕਣਕ ਵਿੱਚੋਂ 65 ਫ਼ੀਸਦੀ ਕਣਕ ਦੀ ਕੀਤੀ ਖ੍ਰੀਦ

45
0

ਮੋਗਾ, 17 ਅਪ੍ਰੈਲ ( ਮੋਹਿਤ ਜੈਨ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਮੋਗਾ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 83,159 ਮੀਟ੍ਰਿਕ ਟਨ ਕਣਕ ਪੁੱਜੀ ਹੈ। ਆਮਦ ਹੋਈ ਕਣਕ ਵਿੱਚੋਂ 54,512 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਭਾਵ ਆਮਦ ਕੁੱਲ ਕਣਕ ਦੀ 65 ਫੀਸਦੀ ਖ੍ਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜ਼ਿਲੇ ਦੀਆਂ 109 ਅਨਾਜ ਮੰਡੀਆਂ ਤੋਂ ਇਲਾਵਾ 162 ਹੋਰ ਅਸਥਾਈ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਣਕ ਦੀ ਖ੍ਰੀਦ ਸਾਰੀਆਂ ਮੰਡੀਆਂ ਵਿੱਚ ਨਿਰਵਿਘਨ ਜਾਰੀ ਹੈ ਕਿਸੇ ਵੀ ਮੰਡੀ ਵਿੱਚ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਸਾਰੀਆਂ ਮੰਡੀਆਂ ਵਿੱਚ ਯੋਗ ਬਾਰਦਾਨਾ, ਪਾਣੀ ਦਾ ਪ੍ਰਬੰਧ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ ਪਨਗ੍ਰੇਨ ਵੱਲੋ 7950 ਐਮ.ਟੀ., ਮਾਰਕਫੈਡ ਵੱਲੋਂ 3992 ਐਮ.ਟੀ., ਪਨਸਪ ਵੱਲੋ 6187 ਐਮ.ਟੀ., ਐਫ.ਸੀ.ਆਈ. ਵੱਲੋਂ 48,18 ਕੁਇੰਟਲ ਕਣਕ ਅਤੇ ਪੰਜਾਬ ਵੇਅਰਹਾਊਸ ਵੱਲੋ 3,092 ਮੀਟ੍ਰਿਕ ਟਨ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ।ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 49 ਕੁਇੰਟਲ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 44 ਕੁਇੰਟਲ ਦਰਜ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁੱਲ ਮੰਡੀਆਂ ਵਿੱਚ ਅੰਦਾਜ਼ਨ 770900 ਲੱਖ ਮੀਟਰਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਵਾਉਣ ਤੋਂ ਤੁਰੰਤ ਬਾਅਦ ਹੀ ਆਪਣੇ ਖੇਤਾਂ ਵਿੱਚ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਨਾਲ ਤੂੜੀ ਨਾ ਬਣਾਉਣ, ਕਿਉਂਕਿ ਉਸ ਵੇਲੇ ਕਣਕ ਦਾ ਨਾੜ ਸਲਾਬਾ ਹੁੰਦਾ ਹੈ, ਜਿਸ ਨਾਲ ਮਸ਼ੀਨ ਵਿੱਚ ਰਗੜ ਨਾਲ ਗਰਮਾਇਸ਼ ਪੈਦਾ ਹੋਣ ਕਰਕੇ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਤੂੜੀ ਵਾਲੀ ਮਸ਼ੀਨ ਚਲਾਉਣ ਉੱਪਰ 30 ਅਪ੍ਰੈਲ ਤੱਕ ਪਾਬੰਦੀ ਲਗਾਈ ਗਈ ਹੈ, ਜਿਸਦੀ ਕਿਸਾਨ ਪਾਲਣਾ ਕਰਨ।

LEAVE A REPLY

Please enter your comment!
Please enter your name here