ਫਾਜ਼ਿਲਕਾ, 19 ਅਪ੍ਰੈਲ ( ਰਾਜੇਸ਼ ਜੈਨ – ਰੋਹਿਤ ਗੋਇਲ) : ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਟੀਕਾਕਰਨ ਅਭਿਆਨ ਦਾ ਲੋਕਾਂ *ਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਪਿੰਡ ਵਾਸੀ ਹੁਣ ਖੁਦ ਬਚਿਆਂ ਨੂੰ ਸਿਹਤ ਵਿਭਾਗ ਦੁਆਰਾ ਚਲਾਏ ਜਾ ਰਹੇ ਮਮਤਾ ਦਿਵਸ *ਤੇ ਖੁਦ ਟੀਕਾ ਲਗਵਾਉਣ ਲਈ ਸਿਹਤ ਕੇਂਦਰ ਵਿਖੇ ਪਹੁੰਚ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਅਤੇ ਬਲਾਕ ਮਾਸ ਮੀਡੀਆ ਅਫਸਰ ਇੰਚਾਰਜ ਦਿਵੇਸ਼ ਕੁਮਾਰ ਨੇ ਮਮਤਾ ਦਿਵਸ ਦਾ ਦੌਰਾ ਕਰਨ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰ ਵਿਖੇ ਹਰੇਕ ਬੁਧਵਾਰ ਨੂੂ ਮਮਤਾ ਦਿਵਸ ਮਨਾਇਆ ਜਾਂਦਾ ਹੈ ਜਿਸ ਵਿਚ ਗਰਭਵਤੀ ਮਹਿਲਾਵਾ ਤੇ ਬਚਿਆਂ ਨੂੰ ਟੀਕਾਕਰਨ ਦੀ ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।ਮਮਤਾ ਦਿਵਸ ਹੈਲਥ ਸੈਂਟਰਾਂ ਤੇ ਆਂਗਣਵਾੜੀ ਸੈਂਟਰਾਂ ਵਿਚ ਮਨਾਇਆ ਜਾਂਦਾ ਹੈ ਜਿਸ ਵਿਚ ਬਿਮਾਰੀਆਂ ਤੋਂ ਬਚਾਉਣ ਲਈ ਮੁਫਤ ਟੀਕੇ ਲਗਾਏ ਜਾਂਦੇ ਹਨ ਜਿਸ ਵਿਚ ਗਲਘੋਟੂ, ਕਾਲੀ ਖਾਂਸੀ, ਨਿਮੋਨੀਆ, ਟੇਟਨੈਸ, ਪੋਲਿਓ, ਮਿਜਲ ਰੁਬੇਲਾ ਅਤੇ ਰੋਟਾ ਵਾਇਰਸ ਆਦਿ ਸਿਹਤ ਕੇਂਦਰਾਂ ਵਿਖੇ ਮੁਫਤ ਟੀਕੇ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਟੀਕਾਕਰਨ ਅਭਿਆਨ ਪੂਰੀ ਤਰ੍ਹਾਂ ਸੁਰਖਿਅਤ ਹੈ ਅਤੇ ਮਾਹਰ ਸਟਾਫ ਏ.ਐਨ.ਐਮ. ਅਤੇ ਸਟਾਫ ਨਰਸ ਵੱਲੋਂ ਬਚਿਆਂ ਦਾ ਟੀਕਾਕਰਨ ਕੀਤਾ ਜਾਂਦ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਵੱਲੋਂ ਇਕ ਦਿਨ ਪਹਿਲਾਂ ਘਰ—ਘਰ ਜਾ ਕੇ ਲਗਾਏ ਜਾਣ ਵਾਲੇ ਮਮਤਾ ਦਿਵਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜ਼ੋ ਅਗਲੇ ਦਿਨ ਔਰਤਾਂ ਅਤੇ ਬਚੇ ਸਿਹਤ ਕੇਂਦਰ ਵਿਖੇ ਪਹੁੰਚ ਕੇ ਟੀਕਾਕਰਨ ਕਰਵਾ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਜ਼ਾਂ ਸ਼ਹਿਰਾਂ ਵਿਚ ਹੀ ਨਹੀਂ ਬਲਕਿ ਝੁਗੀ ਝੋਪੜਿਆਂ, ਸਲਮ ਬਸਤੀਆਂ ਅਤੇ ਭਠਿਆਂ ਤੇ ਵੀ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਜ਼ੋ ਟੀਕਾਕਰਨ ਤੋਂ ਕੋਈ ਵੀ ਵਾਂਝਾ ਨਾ ਰਹਿ ਸਕੇ।