ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਭਗਵਾਨ ਭੰਗੂ) : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪਲੇਸਮੈਂਟ/ਸਵੈ-ਰੁਜ਼ਗਾਰ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਸੱਤਿਆ ਮਾਇਕਰੋ ਕੈਪੀਟਲ ਵੱਲੋਂ ਸੇਲਜ਼ ਅਫ਼ਸਰ ਦੀ ਅਸਾਮੀ ਲਈ ਇੰਟਰਵਿਊ ਲਈ ਗਈ। ਇਸ ਪਲੇਸਮੈਂਟ/ਸਵੈ-ਰੋਜ਼ਗਾਰ ਕੈਂਪ ਵਿੱਚ ਕੁੱਲ 31 ਬੇਰੁਜ਼ਗਾਰ ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ 17 ਪ੍ਰਾਰਥੀਆਂ ਦੀ ਸੱਤਿਆ ਮਾਇਕਰੋ ਕੈਪੀਟਲ ਵੱਲੋਂ ਸੇਲਜ਼ ਅਫ਼ਸਰ ਦੀ ਅਸਾਮੀ ਲਈ ਮੌਕੇ ਤੇ ਚੌਣ ਕੀਤੀ ਗਈ ਅਤੇ 8 ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਦਫਤਰ ਵੱਲੋਂ ਲੌਨ ਅਪਲਾਈ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ/ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਇਸ ਤਰ੍ਹਾ ਦੇ ਪਲੇਸਮੈਂਟ ਕੈਂਪ ਜਾਰੀ ਰਹਿਣਗੇ। ਪ੍ਰਾਰਥੀ ਪਲੇਸਮੈਂਟ ਕੈਂਪ ਸਬੰਧੀ ਅਤੇ ਹੋਰ ਸੇਵਾਵਾਂ ਸਬੰਧੀ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ, ਸੇਵਾ ਕੇਂਦਰ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜ਼ਿਟ ਕਰ ਸਕਦੇ ਹਨ ਜਾਂ 98885-62317 ਅਤੇ 01633-262317 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।