ਤਲਵੰਡੀ 22 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਪਿੰਡ ਤਲਵੰਡੀ ਮੱਲੀਆਂ ਵਿਖੇ ਈਦ ਦਾ ਪਵਿੱਤਰ ਤਿਉਹਾਰ ਸਥਾਨਕ ਪਵਿੱਤਰ ਮਸੀਤ ਵਿਚ ਸਭ ਧਰਮਾਂ ਦੇ ਲੋਕਾਂ ਨੇ ਰਲ ਮਿਲ ਕੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ ਚੇਅਰਮੈਨ ਸੰਦੀਪ ਹਾਂਡਾ, ਸੀਨੀਅਰ ਆਪ ਆਗੂ ਜਸਪਿੰਦਰ ਤਲਵੰਡੀ ਮੱਲੀਆਂ,ਰਾਣਾ ਸੁਲਤਾਨ ਸਿੰਘ ਨੇ ਸਭ ਧਰਮ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਦਿਹਾੜੇ ਰਲ਼ ਮਿਲ਼ ਕੇ ਸ਼ਰਧਾ ਸਤਿਕਾਰ ਨਾਲ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਪੂਰੀਆਂ ਛੋਲਿਆਂ ਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਆਗੂ ਕਰਮਦੀਨ,ਸੁੱਖਦੀਨ,ਦਿਆਲ ਖ਼ਾਨ,ਪਰਵੇਜ਼ ਅਲੀ, ਵਿੱਕੀ ਅਲੀ, ਰੁਸਤਮ ਅਲੀ ਅਤੇ ਬਹਾਦਰ ਹੁਸੈਨ ਹਾਜ਼ਰ ਸਨ।ਇਹ ਪ੍ਰੋਗਰਾਮ ਸਾਂਝੀਵਾਲਤਾ ਦਾ ਪੈਗਾਮ ਦਿੰਦਾ ਯਾਦਗਾਰੀ ਹੋ ਨਿੱਬੜਿਆ।