– ਪੰਜਾਬ ,ਜੰਮੂ,ਹਰਿਆਣਾ ਤੋਂ ਆਏ ਸ਼ਾਇਰਾਂ ਨੇ ਕੀਤੇ ਸਰੋਤੇ ਮੰਤਰ ਮੁਗਧ
ਮਾਲੇਰਕੋਟਲਾ, 27 ਮਾਰਚ: ( ਭਗਵਾਨ ਭੰਗੂ, ਵਰੁਣ ਸਿੰਗਲਾ) – ਪੰਜਾਬ ਦਾ 23ਵਾਂ ਜ਼ਿਲ੍ਹਾ ਬਣਨ ਉਪਰੰਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਿਆਸਤੀ ਸ਼ਹਿਰ ਮਾਲੇਰਕੋਟਲਾ ਦੀ ਪੰਜਾਬ ਉਰਦੂ ਅਕਾਦਮੀ ਦਿੱਲੀ ਗੇਟ ਵਿਖੇ ‘ ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਦੇ ਦੂਜੇ ਦਿਨ ਕਰਵਾਇਆ ਮੁਸ਼ਾਇਰਾ ਮਾਲੇਰਕੋਟਲਾ ਨਿਵਾਸੀਆਂ ਅਤੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਜਿਸ ਵਿੱਚ ਉੱਤਰੀ ਭਾਰਤ ਦੇ ਨਾਮਵਰ ਸ਼ਾਇਰਾਂ ਨੇ ਸ਼ਿਰਕਤ ਕੀਤਾ । ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕਰਵਾਏ ਗਿਆ ਇਹ ਮੁਸ਼ਾਇਰਾ, ਜਸ਼ਨ-ਏ- ਪਿਆਰ ਤੇ ਮੋਹ ਦਾ ਸੁਨੇਹਾ ਦਿੰਦਾ ਹੋਇਆ ਸੰਪੰਨ ਹੋਇਆ। ਮੁਸ਼ਾਇਰੇ ਵਿਚ ਪ੍ਰਸਿੱਧ ਸ਼ਾਇਰਾਂ ਵਲੋਂ ਸਮਾਜਿਕ ਰੀਤੀ ਰੀਵਾਜਾਂ , ਪਿਆਰ ਮੁਹੱਬਤ, ਸਮਾਜ ਦੀ ਮੌਜ਼ੂਦਾ ਸਥਿਤੀ, ਸੋਚ, ਪਨਪ ਰਹੀਆਂ ਕੁਰੀਤੀਆਂ ਬਾਰੇ ਸੰਵੇਦਨਸ਼ੀਲ ਅਦਾ ਨਾਲ ਆਪਣੀ ਪੇਸ਼ਕਾਰੀ ਦਿੱਤੀ ਗਈ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਉਸਤਾਦ ਸ਼ਾਇਰ ਰਮਜ਼ਾਨ ਸਈਦ,ਉਸਤਾਦ ਸ਼ਾਇਰ ਅੰਜੁਮ ਕਾਦਰੀ, ਪ੍ਰਿੰਸੀਪਲ ਸਕੱਤਰ ਲੀਗਲ ਰੀਮੈਂਬਰੇਸ਼ਨ ਸਰਵਿਸ ਪੰਜਾਬ ਸ੍ਰੀ ਐਸ.ਕੇ. ਅਗਰਵਾਲ ਨੂੰ ਸਨਮਾਨ ਚਿੰਨ ਅਤੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ ।

ਇਸ ਮੌਕੇ ਸ਼ਾਇਰ ਸ੍ਰੀ ਅੰਜੁਮ ਕਾਦਰੀ, ਸ੍ਰੀ ਅਮਰਦੀਪ ਸਿੰਘ ਪਟਿਆਲਾ, ਸ੍ਰੀ ਕੁਮਾਰ ਕਿਸ਼ਨ ਜੰਮੂ-ਕਸ਼ਮੀਰ, ਸ੍ਰੀ ਸਵਾਮੀ ਅੰਤਰ ਨੀਰਵ ਜੰਮੂ , ਸ੍ਰੀ ਸ਼ੇਖ ਇਫਤਿਖਾਰ ਹੁਸੈਨ, ਪ੍ਰੋਫ਼ੈਸਰ ਗੁਰਤੇਜ ਕੁਹਾੜ ਵਾਲਾ, ਡਾ. ਸਲੀਮ ਜ਼ੁਬੇਰੀ, ਸ੍ਰੀ ਸਲੀਮ ਮੰਗਲੋਰੀ, ਸ੍ਰੀ ਮੁਕੇਸ਼ ਆਲਮ ਲੁਧਿਆਣਾ, ਸ੍ਰੀ ਵਿਜੈ ਕੁਮਾਰ ਵਿਵੇਕ ਫ਼ਰੀਦਕੋਟ, ਸ੍ਰੀ ਜ਼ਫਰ ਅਹਿਮਦ ਜ਼ਫਰ ਮਲੇਰਕੋਟਲਾ, ਡਾ. ਮੁਹੰਮਦ ਰਫ਼ੀ, ਡਾ.ਅਸਲਮ ਹਬੀਬ ਨੇ ਸੇਅਰ ਪੜੇ । ਇਸ ਮੌਕੇ ਪ੍ਰਿੰਸੀਪਲ ਸਕੱਤਰ ਲੀਗਲ ਰੀਮੈਂਬਰੇਸ਼ਨ ਸਰਵਿਸ ਪੰਜਾਬ ਸ੍ਰੀ ਐਸ.ਕੇ. ਅਗਰਵਾਲ, ਸੇਵਾਮੁਕਤ ਆਈ.ਏ.ਐਸ. ਗੁਰਲਵਲੀਨ ਸਿੰਘ ਸਿੱਧੂ, ਸਕੱਤਰ ਪੰਜਾਬ ਉਰਦੂ ਅਕਾਦਮੀ ਕਮ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਲਤੀਫ਼ ਅਹਿਮਦ ਥਿੰਦ ਨੇ ਵੀ ਬੜੇ ਹੀ ਸੰਵੇਦਨਸ਼ੀਲ ਤਰੀਕੇ ਨਾਲ ਆਪਣੀ ਸਾਇਰੀ ਦੇ ਜੋਹਰ ਦਿਖਾਏ ।
ਸ੍ਰੀ ਐਸ.ਕੇ. ਅਗਰਵਾਲ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ‘ ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਕਰਵਾਉਣ ਦੀ ਵਧਾਈ ਦਿੰਦਿਆ ਕਿਹਾ ਕਿ ਸ਼ਾਇਰ ਲੋਕ ਕੋਮਲ ਦਿਲ ਹੁੰਦੇ ਹਨ ਅਤੇ ਸੰਵੇਦਨਸ਼ੀਲ ਵਿਅਕਤੀ ਹੀ ਸ਼ਾਇਰੀ ਦੇ ਖੇਤਰ ਵਿੱਚ ਅੱਗੇ ਹੋ ਸਕਦਾ ਹੈ । ਜੇਕਰ ਕਿਸੇ ਨੇ ਤਹਿਜ਼ੀਬ ਸਿਖਣੀ ਹੋਵੇ, ਉਹ ਮਾਲੇਰਕੋਟਲਾ ਵਿੱਚ ਆ ਕੇ ਸਿੱਖੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਭਾਵ ਹਮੇਸ਼ਾ ਵੱਡੇ ਹੁੰਦੇ ਹਨ, ਸ਼ਬਦ ਨਹੀਂ, ਭਾਵਨਾਵਾਂ ਦਰਸਾਉਣਾ ਇੱਕ ਕਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਵਸਥਾ ਲੜਖੜਾਣ ਲੱਗਦੀ ਹੈ ਜਾਂ ਚਰਮਾਈ ਲਗਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਕੰਮ ਵੀ ਸ਼ਾਇਰ ਆਪਣੀ ਅਵਾਜ਼ ਨੂੰ ਬੁਲੰਦ ਕਰਕੇ ਹੀ ਕਰਦੇ ਹਨ ।