ਫਤਿਹਗੜ੍ਹ ਚੂੜੀਆਂ, 25 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ ਨੇ ਕਿਹਾ ਕਿ ਆਪ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕੰਮਾਂ ਤੇ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕਿ ਆਪ ਪਾਰਟੀ ਦਾ ਰੋਜਾਨਾਂ ਪਰਿਵਾਰ ਵੱਧ ਰਿਹਾ ਹੈ ਤੇ ਰਵਾਇਤੀ ਪਾਰਟੀ ਦੇ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਚੇਅਰਮੈਨ ਪਨੂੰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਉਨਾਂ ਦੀ ਡਿਊਟੀ ਜਲੰਧਰ ਜਿਮਨੀ ਚੋਣ ਵਿੱਚ ਆਪ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਮੀਟਿੰਗਾਂ ਕਰਨ ਲਈ ਲਗਾਈ ਹੈ ਅਤੇ ਜਲੰਧਰ ਵਿੱਚ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਸਥਿਤੀ ਬਹੁਤ ਮਜ਼ਬੂਤ ਹੈ।ਚੇਅਰਮੈਨ ਪਨੂੰ ਨੇ ਦੱਸਿਆ ਕਿ ਗਰੀਨ ਐਵਨਿਊ ਦੀਪ ਨਗਰ ਜਲੰਧਰ ਕੈਂਟ ਵਿਖੇ ਆਪ ਪਾਰਟੀ ਦੇ ਉਮਦਵਾਰ ਸ਼ੁਸ਼ੀਲ ਰਿੰਕੂ ਦੇ ਹੱਕ ਵਿੱਚ ਕੀਤੀ ਮੀਟੰਗ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਤੇ ਕਰੀਬ 30 ਪਰਿਵਾਰਾਂ ਨੇ ਆਪ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਆਪ ਪਾਰਟੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਜੋਤੀ ਪ੍ਰਕਾਸ਼, ਮਨੋਹਰ ਲਾਲ, ਜਲਜੀਤ ਬੰਡੀ, ਦਿਨੇੇਸ਼, ਸੂਬੇਦਾਰ ਸੁਰਜੀਤ ਸਿੰਘ, ਗੁਲਸ਼ਨ ਦਿਆਲ, ਪ੍ਰੇਮ ਕੁਮਾਰ, ਸ਼ਿਵ ਕੁਮਾਰ, ਸੁਰਿੰਦਰ ਕੋਰ,ਨੀਲਮ ਵਰਮਾ,ਜਸਵੀਰ ਕੋਰ,ਅਨਵਰ ਗਿੱਲ, ਸੁਖਜਿੰਦਰ ਸਿੰਘ ਤੇ ਇਲ ਤੋ ਇਲਾਵਾ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਐਮ.ਐਲ.ਓ, ਦਲਜੀਤ ਸਿੰਘ ਗਰੇਵਾਲ ਚੇਅਰਮੈਨ ਪੰਜਾਬ ਵੇਅਰਹਾਊ, ਰਾਜਵਿੰਦਰ ਕੋਰ, ਕਰਮਜੀਤ ਸਿੰਘ, ਗੁਦੇਵ ਸਿੰਘ ਔਜਲਾ, ਕਰਨਜੀਤ ਸਿੰਘ, ਰਾਮ ਸਿੰਘ, ਪਿ੍ਰਤਪਾਲ ਸਿੰਘ ਤੇ ਗੁਰਮੁੱਖ ਸਿੰਘ ਹਾਜ਼ਰ ਸਨ।