Home crime ਅਮਲੋਹ ਵਿਖੇ ਮਿਲੀ ਲਾਵਾਰਸ ਬੱਚੀ ਦੇ ਵਾਰਸਾਂ ਬਾਰੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ...

ਅਮਲੋਹ ਵਿਖੇ ਮਿਲੀ ਲਾਵਾਰਸ ਬੱਚੀ ਦੇ ਵਾਰਸਾਂ ਬਾਰੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਦਿੱਤੀ ਜਾਵੇ ਸੂਚਨਾ

39
0


ਫਤਹਿਗੜ੍ਹ ਸਾਹਿਬ, 19 ਸਤੰਬਰ (ਲਿਕੇਸ਼ ਸ਼ਰਮਾ) : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਫ਼ਤਹਿਗੜ੍ਹ ਸਾਹਿਬ ਨੂੰ ਅਮਲੋਹ ਥਾਣੇ ਵੱਲੋਂ ਇੱਕ ਲਾਵਾਰਸ ਹਾਲਤ ਵਿੱਚ ਮਿਲੀ ਬੱਚੀ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚੀ ਪਿੰਡ ਸ਼ਾਹਪੁਰ ਵਿਖੇ ਪਲਾਈ ਵੁੱਡ ਫੈਕਟਰੀ ਨੇੜੇ ਚਾਹ ਦੀ ਦੁਕਾਨ ਤੇ ਸਵੇਰੇ ਲਗਭਗ 09:45 ਵਜੇ ਨਵਜੰਮੀ ਬੱਚੀ ਮਿਲੀ ਜੋ ਕਿ ਕਪੜੇ ਵਿੱਚ ਲਿਪਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਅਮਲੋਹ ਵਿਖੇ ਦਾਖਲ ਕਰਵਾਇਆ ਗਿਆ ਹੈ। ਬੱਚੀ ਬਾਰੇ ਪੁਲਿਸ ਵੱਲੋਂ ਡੀ.ਡੀ.ਆਰ. ਵੀ ਕੱਟੀ ਜਾ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਜ਼ਿਲ੍ਹਾ ਵਾਸੀ ਇਸ ਬੱਚੀ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਜਾਂ ਮੋਬਾਇਲ ਨੰ: 99143-10010 ਤੇ ਜਾਣਕਾਰੀ ਦੇਵੇ ਤਾਂ ਜੋ ਇਸ ਬੱਚੀ ਨੂੰ ਇਸ ਦੇ ਮਾਪਿਆਂ ਕੋਲ ਪਹੁੰਚਾਇਆ ਜਾ ਸਕੇ।

LEAVE A REPLY

Please enter your comment!
Please enter your name here