ਪੱਪੂ 2022 ਤੋਂ ਅਕਾਲੀ ਦਲ ਤੋਂ ਗਿਆ ਸੀ ਬਾਗੀ, ਅਕਾਲੀ ਦਲ ਨਾਲ ਸੰਬੰਧ ਨਹੀਂ – ਕਲੇਰ
ਜਗਰਾਓ, 30 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸ਼੍ਰੋਮਣੀ ਅਕਾਲੀ ਦਲ ਨੂੰ ਜਗਰਾਉਂ ਵਿੱਚ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦਾ ਇਕੋ ਇਕ ਕੌਂਸਲਰ ਸਤੀਸ਼ ਕੁਮਾਰ ਪੱਪੂ ਭਾਜਪਾ ਵਿੱਚ ਸ਼ਾਮਲ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਧਾਨ ਸੁਨੀਲ ਜਾਖੜ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜਗਰਾਉਂ ਦੇ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਸਤੀਸ਼ ਪੱਪੂ ਸਮੇਤ ਹੋਰ ਇਲਾਕਿਆਂ ਦੇ ਕਈ ਵੱਖ ਵੱਖ ਪਾਰਟੀਆਂ ਦੇ ਲੀਡਰ ਵੀ ਭਾਜਪਾ ਵਿੱਚ ਸ਼ਾਮਲ ਹੋਏ। ਉਨ੍ਹਾਂ ਵਿੱਚ ਮੁੱਲਾਂਪੁਰ ਦਾਖਾ ਦੇ ਮੌਜੂਦਾ ਕੌਂਸਲਰ ਸੁਸ਼ੀਲ ਕੁਮਾਰ ਆਪਣੇ ਸਾਥੀ ਤਰੁਣ ਜੈਨ ਅਤੇ ਵਿਜੇ ਜੈਨ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਵਿੱਚ ਪਾਰਟੀ ਸ਼ਾਮਿਲ ਹੋਏ। ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਤਹਿਸੀਲ ਕੋਆਰਡੀਨੇਟਰ ਜਗਤਾਰ ਸਿੰਘ ਬਾਂਗੜ, ਇਲੈਕਸ਼ਨ ਮੁਹਿੰਮ ਕਮੇਟੀ ਦੇ ਇੰਚਾਰਜ ਜਸਵਿੰਦਰ ਸਿੰਘ ਪੰਨੂ ਪਿੰਡ ਬੜੂੰਦੀ, ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਇਸ ਨਾਲ ਪਾਰਟੀ ਦਾ ਪਿੰਡਾ ਵਿੱਚ ਆਧਾਰ ਮਜਬੂਤ ਹੋਇਆ ਹੈ। ਇਸ ਮੌਕੇ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਪ੍ਧਾਨ ਜਿਲਾ ਜਗਰਾਉਂ, ਮੀਤ ਪ੍ਧਾਨ ਤਨਵੀਰ ਔਲਖ , ਸਕੱਤਰ ਸੁੰਦਰ ਲਾਲ, ਸ਼ੰਟੀ ,ਆਸ਼ੀਸ਼ ਗੁਪਤਾ ਅਤੇ ਬਰਿੱਜ ਲਾਲ ਹਾਜ਼ਰ ਰਹੇ। ਜਿਲਾ ਪ੍ਰਧਾਨ ਧਾਲੀਵਾਲ ਨੇ ਮੋਦੀ ਸਰਕਾਰ ਦੀਆਂ ਜਨਹਿਤ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਲਈ ਵੱਧ ਚੜ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਭਾਵਿਤ ਹੋ ਕੇ ਹੁਣ ਪਿੰਡਾਂ ਵਿੱਚ ਵੀ ਪਾਰਟੀ ਪ੍ਤੀ ਲੋਕਾਂ ਵਿੱਚ ਪਿਆਰ ਅਤੇ ਉਤਸ਼ਾਹ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।
ਪੱਪੂ ਦਾ ਅਕਾਲੀ ਦਲ ਨਾਲ ਸੰਬੰਧ ਨਹੀਂ–
ਕੌਂਸਲਰ ਸਤੀਸ਼ ਕੁਮਾਰ ਪੱਪੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਵਿਧਾਨ ਸਭਾ ਹਲਕਾ ਜਗਰਾਓ ਦੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਕਿਹਾ ਕਿ ਸਤੀਸ਼ ਕੁਮਾਰ ਪੱਪੂ ਦਾ ਅਕਾਲੀ ਦਲ ਨਾਲ ਸੰਬੰਧ ਨਹੀਂ ਹੈ। ਉਹ 2022 ਵਿਚ ਹੀ ਅਕਾਲੀ ਦਲ ਤੋਂ ਬਾਗੀ ਹੋ ਗਿਆ ਸੀ। ਉਸ ਸਮੇਂ ਤੋਂ ਹੀ ਉਹ ਆਮ ਆਦਮੀ ਪਾਰਟੀ ਨਾਲ ਚੱਲ ਰਿਹਾ ਸੀ ਅਤੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।