Home ਸਭਿਆਚਾਰ (ਮਿੰਨੀ ਕਹਾਣੀ)ਸੇਠ ਦੀ ਸੋਚ

(ਮਿੰਨੀ ਕਹਾਣੀ)
ਸੇਠ ਦੀ ਸੋਚ

33
0


ਇੱਕ ਬਹੁਤ ਵੱਡਾ ਸੇਠ ਬੜਾ ਲਾਲਚੀ ਤੇ ਸੂਮ ਸੀ। ਇੱਕ ਇੱਕ ਪੈਸੇ ਦਾ ਹਿਸਾਬ ਰੱਖਦਾ। ਇੱਕ ਵਾਰ ਉਸ ਨੇ ਕਿਸੇ ਨਾਲ ਵੱਡਾ ਸੌਦਾ ਕੀਤਾ, ਉਸ ਨੇ ਸੋਚਿਆ ਕਿ ਇਸ ਸੌਦੇ ਵਿੱਚੋਂ ਮੈਨੂੰ ਘੱਟੋ ਘੱਟ ਵੀਹ ਲੱਖ ਰੁਪਏ ਦਾ ਮੁਨਾਫਾ ਹੋਵੇਗਾ। ਪਰ ਉਸ ਦੀ ਸੋਚ ਮੁਤਾਬਕ ਉਸ ਨੂੰ ਸੌਦੇ ਵਿੱਚੋਂ ਵੀਹ ਦੀ ਜਗ੍ਹਾ ਦੱਸ ਲੱਖ ਰੁਪਏ ਦਾ ਮੁਨਾਫਾ ਹੋਇਆ। ਉਸ ਦੇ ਅਨੁਮਾਨ ਅਨੁਸਾਰ ਨਫ਼ਾ ਨਾ ਹੋਇਆ। ਜਿੰਨਾਂ ਸੋਚਦਾ ਸੀ।ਉਹ ਇਸ ਗੱਲ ਦਾ ਫ਼ਿਕਰ ਕਰ ਗਿਆ, ਕਿ ਮੈਨੂੰ ਦੱਸ ਲੱਖ ਘਾਟਾ ਪੈ ਗਿਆ। ਇਹ ਸੋਚ ਕੇ ਬਿਮਾਰ ਹੋ ਗਿਆ। ਰੋਟੀ ਵੀ ਨਾ ਖਾਵੇ। ਬੜੇ ਵੈਦ ਹਕੀਮ ਸੱਦੇ ਪਰ ਫਰਕ ਨਾ ਪਿਆ, ਇੱਕ ਫਕੀਰ ਉੱਧਰ ਦੀ ਲੰਘੇ, ਘਰ ਵਾਲਿਆਂ ਨੇ ਸੋਚਿਆ ਕਿ ਇਹਨਾਂ ਨੂੰ ਪੁੱਛ ਕੇ ਵੇਖੀਏ ਭਲਾ ਕੋਈ ਮੇਹਰ ਹੋ ਜਾਵੇ। ਫ਼ਕੀਰ ਨੇ ਸੇਠ ਤੋਂ ਕਾਰਣ ਪੁੱਛਿਆ ਤਾਂ ਸੇਠ ਕਹਿਣ ਲੱਗਾ,
ਕਿ “ਫ਼ਕੀਰ ਜੀ ਮੈਂ ਸੌਦੇ ਚੋਂ ਮੁਨਾਫ਼ਾ ਵੀਹ ਲੱਖ ਕਮਾਉਣਾ ਸੀ। ਪਰ ਮੈਨੂੰ ਨਫ਼ਾ ਸਿਰਫ ਦੱਸ ਲੱਖ ਹੀ ਹੋਇਆ, ਹੁਣ ਉਹ ਮੇਰਾ ਦੱਸ ਲੱਖ ਦਾ ਘਾਟਾ ਕਿਵੇਂ ਪੂਰਾ ਹੋਵੇਗਾ”। ਫ਼ਕੀਰ ਮੁਸਕਰਾਇਆ ਤੇ ਕਹਿਣ ਲੱਗਾ, “ਸੇਠ ਜੀ ਤੁਸੀਂ ਘਾਟੇ ਵੱਲ ਨਾ ਵੇਖੋ, ਮੁਨਾਫ਼ੇ ਵੱਲ ਵੇਖੋ, ਜ਼ਰੂਰੀ ਨਹੀਂ ਕਿ ਅਸੀਂ ਜੋ ਸੋਚਦੇ ਹਾਂ ਉਹੀ ਹੋਵੇ। ਜ਼ਿੰਦਗੀ ਵਿੱਚ ਘਾਟੇ ਵਾਧੇ ਚੱਲਦੇ ਰਹਿੰਦੇ ਹਨ। ਘਾਟੇ ਤਾਂ ਸਾਨੂੰ ਹੋਰ ਵੀ ਬਹੁਤ ਪੈ ਰਹੇ ਹਨ। ਪਰ ਆਪਣਾ ਧਿਆਨ ਨਹੀਂ, ਇਹ ਜ਼ਿੰਦਗੀ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦੀ। ਅਸੀਂ ਕਦੇ ਵੀ ਕੁਦਰਤ ਦੀਆਂ ਦਿੱਤੀਆਂ ਦਾਤਾਂ ਵੱਲ ਧਿਆਨ ਹੀ ਨਹੀਂ ਮਾਰਿਆ, ਜੋ ਸਾਨੂੰ ਮੁਫ਼ਤ ਵਿੱਚ ਮਿਲੀਆਂ ਹੋਈਆਂ ਹਨ। ਇਹ ਪੈਸਿਆਂ ਦਾ ਘਾਟਾ ਨਾ ਵੇਖ, ਜੋ ਮਿਲਿਆ ਉਸ ਦਾ ਸ਼ੁਕਰ ਕਰ”। ਹੁਣ ਸੇਠ ਨੂੰ ਫ਼ਕੀਰ ਰੱਬ ਦਾ ਰੂਪ ਲੱਗ ਰਿਹਾ ਸੀ। ਰੱਬ ਦੀ ਰਜ਼ਾ ਵਿੱਚ ਰਹਿਣ ਵਾਲਿਆ ਦੇ ਸ਼ਬਦਾਂ ਵਿੱਚ ਤਾਕ਼ਤ ਹੁੰਦੀ ਹੈ। ਸੇਠ ਹੁਣ ਘਾਟੇ ਵੱਲ ਨਹੀਂ ਵਾਧੇ ਵੱਲ ਵੇਖ ਰਿਹਾ ਸੀ। ਸੇਠ ਠੀਕ ਹੋ ਗਿਆ ਉਸ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ। ਉਸ ਦੇ ਧੀਆਂ ਪੁੱਤਰ ਤੇ ਘਰ ਵਾਲੇ ਵੀ ਖੁਸ਼ ਹੋ ਕੇ ਫ਼ਕੀਰ ਦਾ ਧੰਨਵਾਦ ਕਰ ਰਹੇ ਸਨ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

LEAVE A REPLY

Please enter your comment!
Please enter your name here