Home crime ਦੁਕਾਨਦਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਚਾਰ ਕਾਬੂ

ਦੁਕਾਨਦਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਚਾਰ ਕਾਬੂ

43
0


ਬਿਆਸ, 27 ਦਸੰਬਰ (ਰਾਜ਼ਨ ਜੈਨ – ਅਨਿਲ) : ਬਿਆਸ ਨਜਦੀਕ ਪਿੰਡ ਬੁੱਢਾ ਥੇਹ ਵਿਖੇ ਬੀਤੇ ਦਿਨੀ ਇੱਕ ਦੁਕਾਨਦਾਰ ਦੇ ਉੱਤੇ ਬਾਇਕ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਪੁਲਿਸ ਵੱਲੋਂ ਪੀੜਿਤ ਦੁਕਾਨਦਾਰ ਜਤਿੰਦਰ ਸਿੰਘ ਸਪਰਾ ਪੁੱਤਰ ਕਸ਼ਮੀਰੀ ਲਾਲ ਵਾਸੀ ਬੁੱਢਾ ਥੇਹ ਦੇ ਬਿਆਨਾਂ ਤੇ ਫਾਇਰਿੰਗ ਕੇਸ ਦੇ ਮਾਸਟਰ ਮਾਈਂਡ ਦਲਜੀਤ ਸਿੰਘ ਉਰਫ ਲਾਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।ਉਕਤ ਮਾਮਲੇ ਦੇ ਵਿੱਚ ਇਸ ਗੋਲੀਬਾਰੀ ਤੋਂ ਪਹਿਲਾਂ 13 ਨਵੰਬਰ ਨੂੰ ਦੁਕਾਨਦਾਰ ਜਤਿੰਦਰ ਸਪਰਾ ਕੋਲੋਂ ਫਿਰੌਤੀ ਮੰਗਣ ਸਬੰਧੀ ਵੀ ਪੁਲਿਸ ਵਲੋਂ ਥਾਣਾ ਬਿਆਸ ਵਿਖੇ ਮੁਕਦਮਾ ਨੰਬਰ 212 ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।ਅੱਜ ਇਸ ਸਬੰਧੀ ਬਾਬਾ ਬਕਾਲਾ ਸਾਹਿਬ ਵਿਖੇ ਡੀਐਸਪੀ ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗਠਤ ਕੀਤੀਆਂ ਟੀਮਾਂ ਨੇ ਚਾਰ ਕਥਿਤ ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ 32 ਬੋਰ ਪਿਸਟਲ ਤਿੰਨ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕਰ ਲਿਆ ਹੈ।ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾਕ੍ਰਮ ਦਾ ਮੁੱਖ ਸਰਗਣਾ ਕਥਿਤ ਮੁਲਜ਼ਮ ਦਲਜੀਤ ਸਿੰਘ ਉਰਫ ਲਾਲਾ ਫਿਲਹਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।। ਜਿਸ ਨੂੰ ਗਿਰਫਤਾਰ ਕਰਨ ਦੇ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।।ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਮਾਸਟਰ ਮਾਇੰਡ ਕਥਿਤ ਮੁਲਜਮ ਦਲਜੀਤ ਸਿੰਘ ਉਰਫ ਲਾਲਾ ਵਲੋਂ ਇਹਨਾਂ ਮੁਲਜ਼ਮਾਂ ਨੂੰ ਫਾਇਰਿੰਗ ਕਰਨ ਦੇ ਲਈ ਪੈਸੇ ਦਿੱਤੇ ਗਏ ਸਨ।ਉਹਨਾਂ ਦੱਸਿਆ ਕਿ ਫਿਲਹਾਲ ਬਿਆਸ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਅਗਲੇਰੀ ਜਾਂਚ ਵੀ ਜਾਰੀ ਹੈ।।ਜ਼ਿਕਰਯੋਗ ਹੈ ਕਿ ਬੀਤੀ ਸੱਤ ਦਸੰਬਰ ਨੂੰ ਪਿੰਡ ਬੁੱਢਾ ਦੇ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਜਤਿੰਦਰ ਸਪਰਾ ਵੱਲੋਂ ਬਿਆਸ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਸੀ ਕਿ ਬਾਈਕ ਸਵਾਰਾਂ ਵੱਲੋਂ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ।।

LEAVE A REPLY

Please enter your comment!
Please enter your name here