ਅੰਮ੍ਰਿਤਸਰ, 27 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਚਲ ਰਹੇ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਸਵੱਛ ਸਰਵੇਖਣ ਗ੍ਰਾਮੀਣ 2023, ਫੀਕਲ ਸਲੱਜ ਮੈਨੇਜਮੈਂਟ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਜ਼ਿਲ੍ਹੇ ਨੂੰ ਓ. ਡੀ. ਐੱਫ ਪਲੱਸ ਬਣਾਉਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰਵਿੰਦਰ ਪਾਲ ਸਿੰਘ ਸੰਧੂ ਨੇ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨਾਲ ਸ੍ਰੀ ਚਰਨਦੀਪ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਵਲੋਂ ਉਪਰੋਕਤ ਵੱਖ-ਵੱਖ ਵਿਸ਼ਿਆ ਸਬੰਧੀ ਸਰਕਾਰ ਦੁਆਰਾ ਸੈਨੀਟੇਸ਼ਨ ਦੇ ਕੰਮਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਦਿੱਤੇ ਗਏ ਟਿੱਚਿਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਜਿਲ੍ਹੇ ਨੂੰ ਓ.ਡੀ.ਐੱਫ ਪਲੱਸ ਬਣਾਉਣ ਅਤੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਐਕਸ਼ਨ ਪਲਾਨ 2023-24 ਉਲੀਕਿਆ ਗਿਆ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਟ ਫੇਜ਼-2, 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1355 ਸਮੁਦਾਇਕ ਖਾਦ ਪਿੱਟਾਂ, 581 ਟ੍ਰਾਈਸਾਈਕਲ, 548 ਨਡੇਪ ਪਿੱਟ, 1 ਗੋਬਰ ਧੰਨ ਬਾਇਓਗੈਸ ਪਲਾਂਟ, 387 ਗਿੱਲੇ ਕੂੜੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਫੇਸ ਸਟੋਰੇਜ਼ ਚੈਂਬਰ, ਸਿੰਗਲ ਯੂਜ ਪਲਾਸਟਿਕ ਦੇ ਨਿਪਟਾਰੇ ਲਈ ਬਲਾਕ ਪੱਧਰ ’ਤੇ 6 ਪਲਾਸਟਿਕ ਵੇਸਟ ਮੈਨੇਜ਼ਮੈਂਟ ਯੂਨਿਟ, ਅਤੇ ਸੈਂਟਰੀ ਵੇਸਟ ਲਈ 12 ਇੰਸੀਨੇਰੇਟਰ ਅਤੇ 237 ਸਮੂਦਾਇਕ ਸਾਂਝੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ-2 , 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1370 ਛੱਪੜਾਂ ਅਤੇ ਸਮੂਦਾਇਕ ਪਿੱਟਾਂ, 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ 8 ਥਾਪੜ ਮਾਡਲ ਛੱਪੜਾਂ, 665 ਵਿਅਕਤੀਗਤ ਅਤੇ ਸਮੂਦਾਇਕ ਸੇਕ ਪਿੱਟਾਂ, ਪਸ਼ੂਆਂ ਦੇ ਇਸ਼ਨਾਨ ਅਤੇ ਗੋਬਰ ਦੇ ਨਿਪਟਾਰੇ ਲਈ 665 ਚੈਂਬਰ, ਘਰਾਂ ਚੋਂ ਨਿਕਲਣ ਵਾਲੇ ਪਾਣੀ ਲਈ 44 ਸਮਾਲ ਬੋਰਡ, ਅਤੇ ਮਨੁੱਖੀ ਮੱਲ ਦੇ ਨਿਪਟਾਰੇ ਲਈ ਫੀਕਲ ਸਲੱਜ ਪਲਾਂਟ ਲਗਾਏ ਜਾਣਗੇ।ਇਸ ਮੌਕੇ ਪੰਕਜ ਜੈਨ ਕਾਰਜਕਾਰੀ ਇੰਜੀ: ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਬਿਕਰਮਜੀਤ ਸਿੰਘ ਐਸ.ਡੀ.ਓ. ਪੰਚਾਇਤੀ ਰਾਜ,ਬਲਕਾਰ ਸਿੰਘ ਪੰਚਾਇਤ ਅਫ਼ਸਰ ਹਰਪ੍ਰਤਾਪ ਸਿੰਘ ਬਲਾਕ ਤਰਸਿੱਕਾ,ਮੈਡਮ ਵਿਭੂਤੀ ਸ਼ਰਮਾ ਅਤੇ ਸੈਨੀਟੇਸ਼ਨ ਵਿਭਾਗ ਦਾ ਜਿਲ੍ਹਾ ਪੱਧਰੀ ਸਮਾਜਿਕ ਸਟਾਫ ਵੀ ਹਾਜ਼ਰ ਸਨ।