Home ਧਾਰਮਿਕ ਲਾਇਨ ਕਲੱਬ ਮੇਨ ਵਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਡੰਗਰਾਂ ਲਈ ਹਰਾ ਚਾਰਾ...

ਲਾਇਨ ਕਲੱਬ ਮੇਨ ਵਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਡੰਗਰਾਂ ਲਈ ਹਰਾ ਚਾਰਾ ਤੇ ਮੱਕੀ ਦਾ ਅਚਾਰ ਵੰਡਿਆ

62
0


ਜਗਰਾਉਂ, 17 ਜੁਲਾਈ ( ਹਰਪ੍ਰੀਤ ਸਿੰਘ ਸੱਗੂ)-ਜਗਰਾਓਂ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ ਚ ਲੋਕ ਭਲਾਈ ਨੂੰ ਸਮਰਪਿਤ ਸੰਸਥਾ ਲਾਇਨ ਕਲੱਬ ਜਗਰਾਓਂ ਮੇਨ ਵਲੋ ਪਿਛਲ਼ੇ ਸਾਲਾਂ ਦੀ ਤਰਾਂ ਇਸ ਸਾਲ ਦੇ ਪ੍ਰਧਾਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋਕ ਭਲਾਈ ਦੇ ਕੰਮ ਬੜੇ ਜ਼ੋਰ ਸ਼ੋਰ ਨਾਲ ਕੀਤੇ ਜਾ ਰਹੇ ਹਨ। ਪਿੱਛਲੇ ਕੁੱਝ ਦਿਨਾਂ ਤੋ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਕਾਰਨ ਸਥਿਤੀ ਬਹੁਤ ਹੀ ਖਰਾਬ ਸੀ। ਹੜ੍ਹਾਂ ਕਾਰਣ ਪ੍ਰਭਾਵਿਤ ਹੋਏ ਏਰੀਆ ਚ ਮਨੁੱਖੀ ਜਾਨਾਂ ਤੇ ਮਾਲ ਡੰਗਰ ਨੂੰ ਰਹਿਣ ਤੇ ਖਾਣ ਪੀਣ ਦੇ ਸਮਾਨ ਦੀ ਕਿੱਲਤ ਹੋ ਗਈ। ਕਲੱਬ ਦੇ ਪ੍ਰਧਾਨ ਜੀ ਵਲੋ ਲਾਇਨ ਨਿਰਵੈਰ ਸਿੰਘ ਸੋਹੀ ਤੇ ਕੁੱਝ ਹੋਰ ਮੈਂਬਰਾਂ ਦੀ ਡਿਊਟੀ ਲਗਾਈ ਕੇ, ਪ੍ਰਭਾਵਿਤ ਖੇਤਰ ਚ ਜਾ ਕੇ ਪਤਾ ਕਰੋ ਕੇ, ਆਪਾ ਅਪਨੇ ਵਲੋ ਇਨਾ ਦੀ ਕਿਵੇਂ ਸਹਾਇਤਾ ਕਰ ਸਕਦੇ ਹਾਂ। ਓਥੇ ਦੇਖਣ ਤੇ ਪਤਾ ਲੱਗਿਆ ਕੇ ਕੁਝ ਹੋਰ ਸੰਸਥਾਨਾਂ ਵਲੋ ਏਨਾ ਲਈ ਰਹਿਣ ਤੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ, ਪਰ ਡੰਗਰਾਂ ਨੂੰ ਦੇਣ ਵਾਲਾ ਚਾਰਾ 1,2 ਦਿਨਾਂ ਵਿੱਚ ਖ਼ਰਾਬ ਹੋ ਜਾਂਦਾ। ਫਿਰ ਇਹ ਫੈਸਲਾ ਲਿਆ ਗਿਆ ਕੇ, ਹੜ੍ਹ ਵਾਲੇ ਖੇਤਰਾਂ ਚ ਜਾਨਵਰਾਂ ਵਾਸਤੇ ਮੱਕੀ ਦਾ ਅਚਾਰ ਵੰਡਿਆ ਜਾਵੇ, ਜੋਕਿ ਘੱਟੋ ਘੱਟ ਇਕ ਸਾਲ ਖ਼ਰਾਬ ਨਹੀਂ ਹੁੰਦਾ। ਜਦੋਂ ਸਾਡੇ ਕਲੱਬ ਮੈਂਬਰ ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਇਹ ਸਾਰੇ ਕਾਰਜ ਦੀ ਸੇਵਾ ਆਪ ਤੇ ਠੇਕੇਦਾਰ ਫੈਮਿਲੀ ਸਿੱਧਵਾਂ ਬੇਟ ਨੇ ਲੈ ਲਈ। ਸੋ ਕੱਲ ਅਪਨੇ ਕਲੱਬ ਵਲੋ ਹੜ੍ਹ ਨਾਲ ਬੁਰੀ ਤਰਾਂ ਪ੍ਰਭਾਵਿਤ ਪਿੰਡ ਯੂਸਫਪੁਰ ਦਾਰੇਵਾਲ ਅਤੇ ਗਿੱਦੜਪਿੰਡੀ ਵਿੱਚ 60 ਕਵਿੰਟਲ ਮੱਕੀ ਦਾ ਅਚਾਰ ਪਿੰਡ ਦੇ ਸਰਪੰਚ ਕਰਮ ਸਿੰਘ ਦੀ ਹਾਜ਼ਰੀ ਵਿੱਚ ਸਾਰੇ ਪਿੰਡ ਚ ਵੰਡਿਆ ਗਿਆ। ਪਿੰਡ ਦੇ ਸਰਪੰਚ ਸਾਹਿਬ ਨੇ ਲਾਇਨ ਕਲੱਬ ਜਗਰਾਓਂ ਮੇਨ ਵਲੋ ਇਸ ਕੀਤੇ ਗਏ ਕੰਮ ਦੀ ਬਹੁਤ ਹੀ ਸ਼ਲਾਂਘਾ ਕੀਤੀ। ਇਸ ਨੇਕ ਕੰਮ ਚ ਕਲੱਬ ਦੇ ਕੁੱਝ ਹੋਰ ਮੈਂਬਰਾਂ ਵੱਲੋਂ ਵੀ ਹਿੱਸਾ ਪਾਇਆ ਗਿਆ। ਅਸੀਂ ਸਾਰੇ ਕਲੱਬ ਮੈਂਬਰਾਂ ਦਾ, ਵਿਸ਼ੇਸ ਕਰਕੇ ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਜੀ ਦੀ ਫੈਮਿਲੀ, ਠੇਕੇਦਾਰ ਫੈਮਿਲੀ ਸਿੱਧਵਾਂ ਬੇਟ ਦਾ ਧੰਨਵਾਦ ਕਰਦੇ ਹਾਂ। ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਲਈ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਪ੍ਰੋਜੈਕਟ ਚੇਅਰਮੈਨ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਲਾਇਨ ਇੰਦਰਪਾਲ ਸਿੰਘ ਢਿਲੋ,ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਰਾਜਵਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ, ਠੇਕੇਦਾਰ ਸੁਰਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ, ਸਰਪੰਚ ਕਰਮ ਸਿੰਘ ਪਿੰਡ ਯੁਸਾਫਪੁਰ ਦਾਰੇਵਾਲ ਅਤੇ ਵੈਟੇਨਰੀ ਡਾਕਟਰ ਸੁਖਵਿੰਦਰ ਸਿੰਘ ਮੌਜੂਦ ਸਨ। ਇਸ ਪ੍ਰੋਜੈਕਟ ਲਈ ਟਰੈਕਟਰ ਟਰਾਲੀ ਦੀ ਸੇਵਾ ਲਾਇਨ ਇੰਦਰਪਾਲ ਸਿੰਘ ਢਿਲੋ ਵਲੋ ਨਿਵਾਈ। ਲਾਇਨ ਕਲੱਬ ਜਗਰਾਓਂ ਮੇਨ ਦੇ ਪ੍ਰਧਾਨ ਅਮਰਿੰਦਰ ਸਿੰਘ ਤੇ ਪ੍ਰੋਜੈਕਟ ਚੇਅਰਮੈਨ ਲਾਇਨ ਨਿਰਵੈਰ ਸਿੰਘ ਸੋਹੀ ਵਲੋ ਇਸ ਮਹੱਤਵਪੂਰਨ ਕੰਮ ਨੂੰ ਸਫ਼ਲ ਬਣਾਉਣ ਲਈ ਸਾਰੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here