Home Entertainment ਡੇਰਾ ਬਾਬਾ ਨਾਨਕ ਦੇ ਬੈਂਕ ਚ ਬਤੌਰ ਕਲਰਕ ਦੀ ਨੌਕਰੀ ਕਰਦੇ ਅਧਿਕਾਰੀ...

ਡੇਰਾ ਬਾਬਾ ਨਾਨਕ ਦੇ ਬੈਂਕ ਚ ਬਤੌਰ ਕਲਰਕ ਦੀ ਨੌਕਰੀ ਕਰਦੇ ਅਧਿਕਾਰੀ ਦੀ ਲੱਗੀ ਇੱਕ ਕਰੋੜ ਦੀ ਲਾਟਰੀ

63
0

ਡੇਰਾ ਬਾਬਾ ਨਾਨਕ, ਗੁਰਦਾਸਪੁਰ ( ਵਿਕਾਸ ਮਠਾੜੁ, ਅਮਨਦੀਪ ਰੀਹਲ): …ਜੇ ਹੋਵੇ ਪਰਮਾਤਮਾ ਦੀ ਨਜ਼ਰ ਸਵੱਲੀ ਤਾਂ ਪਲਾਂ ਵਿਚ ਹੀ ਫਰਸ਼ ਤੋਂ ਅਰਸ਼ ‘ਤੇ ਪਹੁੰਚਣ ‘ਚ ਕੁਝ ਪਲ ਹੀ ਲੱਗਦੇ ਹਨ। ਅਜਿਹੀ ਤਾਜ਼ਾ ਮਿਸਾਲ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਰੁਪਿੰਦਰਜੀਤ ਸਿੰਘ ਤੋਂ ਮਿਲਦੀ ਹੈ…ਜਦੋਂ ਇਕ ਘੰਟੇ ਬਾਅਦ ਹੀ ਕਿਸਮਤ ਬਦਲਦੇ ਹੋਏ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ। ਇਸ ਸਬੰਧੀ ਕਲਰਕ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 12 ਵਜੇ ਦੇ ਕਰੀਬ ਜਦੋਂ ਉਹ ਬੈਂਕ ‘ਚ ਡਿਊਟੀ ਕਰ ਰਿਹਾ ਸੀ ਤਾਂ ਇਕ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਿਤ 25 ਲਾਟਰੀਆਂ 6 ਰੁਪਏ ਦੇ ਹਿਸਾਬ ਨਾਲ ਲਾਟਰੀ ਦੀ ਕਾਪੀ ਖ਼ਰੀਦੀ ਅਤੇ ਕੁਝ ਸਮੇ ਬਾਅਦ ਹੀ ਉਸੇ ਲਾਟਰੀ ਏਜੇਂਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਇਨਾਮ ਇਕ ਕਰੋੜ ਦਾ ਲੱਗ ਗਿਆ ਹੈ |
.ਡੇਰਾ ਬਾਬਾ ਨਾਨਕ ਦੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਮੁਲਾਜ਼ਿਮ ਰੁਪਿੰਦਰਜੀਤ ਸਿੰਘ ਜੋ ਬੈਂਕ ਚ ਬਤੌਰ ਕਲਰਕ ਦੇ ਤੋਰ ਤੇ ਨੌਕਰੀ ਕਰਦਾ ਹੈ ਜੋ ਅੱਜ 1:00 ਵਜੇ ਬੈਂਕ ਚ ਡਿਊਟੀ ਕਰ ਰਿਹਾ ਹੀ ਕਰੋੜਪਤੀ ਬਣ ਗਿਆ ਰੁਪਿੰਦਰ ਜਿੱਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਸ਼ੌਕ ਨੇ ਉਸਨੂੰ ਕਰੋੜਪਤੀ ਬਣਾ ਦਿਤਾ ਹੈ ਰੁਪਿੰਦਰ ਮੁਤਾਬਿਕ ਉਹ ਕਰੀਬ ਇਕ ਸਾਲ ਤੋਂ ਲਾਟਰੀ ਦੀ ਟਿਕਟ ਖਰੀਦ ਕਰ ਰਿਹਾ ਹੈ ਅਤੇ ਅੱਜ ਵੀ ਉਸਦੇ ਬੈਂਕ ਚ ਲਾਟਰੀ ਏਜੇਂਟ ਸਵੇਰੇ ਉਸਨੂੰ ਲਾਟਰੀ ਦੀ ਟਿਕੇਟ ਵੇਚ ਕੇ ਗਿਆ ਜਿਸ ਦਾ ਪਹਿਲਾ ਇਨਾਮ ਇਕ ਕਰੋੜ ਸੀ ਅਤੇ ਕੁਝ ਹੀ ਘੰਟੇ ਬਾਅਦ ਉਸਨੂੰ ਏਜੇਂਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਨੰਬਰ ਲੱਗ ਗਿਆ ਹੈ ਅਤੇ ਉਹ ਇਕ ਕਰੋੜ ਦੀ ਰਾਸ਼ੀ ਦਾ ਜੇਤੂ ਹੋ ਗਿਆ ਹੈ ਅਤੇ ਇਸ ਬਾਰੇ ਉਸਨੂੰ ਜਿਥੇ ਬੈਂਕ ਚ ਸਟਾਫ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਉਥੇ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਵੀ ਵਧਾਈ ਦੇ ਫੋਨ ਆ ਰਹੇ ਹਨ ਜਦਕਿ ਉਸ ਨੂੰ ਤਾ ਇਹ ਇਕ ਸੁਪਨੇ ਵਾਂਗ ਲੱਗ ਰਿਹਾ ਹੈ ਉਥੇ ਹੀ ਰੁਪਿੰਦਰ ਜਿੱਤ ਦਾ ਕਹਿਣਾ ਹੈ ਕਿ ਇਹ ਜਿੱਤ ਦੇ ਪੈਸੇ ਨਾਲ ਜਿਥੇ ਉਹ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ | ਇੱਥੇ ਹੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਧਿਆਨਪੁਰ ‘ਚ ਵੀ ਇਕ ਦੁਕਾਨਦਾਰ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ। ਡੇਰਾ ਬਾਬਾ ਨਾਨਕ ਖੇਤਰ ‘ਚ ਦੂਸਰੀ ਕਰੋੜਾਂ ਦੀ ਲਾਟਰੀ ਨਿਕਲਣ ਕਾਰਨ ਚਰਚਾ ਪਈ ਜਾ ਰਹੀ ਹੈ।

LEAVE A REPLY

Please enter your comment!
Please enter your name here